‘ਮੂੰਹ ਬੰਦ ਰੱਖੋ…’ ਜੇਆ ਬੱਚਨ ਨੇ ਪੈਪਰਾਜ਼ੀ ਨੂੰ ਲਾਈ ਡਾਂਟ, ਕਮੈਂਟ ਕਰਨ ’ਤੇ ਐਕਟ੍ਰੈੱਸ ਹੋਈ ਗੁੱਸੇ ਵਿੱਚ

13

14November 2025 Aj Di Awaaj

Entertainment Desk ਬਾਲੀਵੁੱਡ ਅਦਾਕਾਰਾ ਅਤੇ ਸਮਾਜਵਾਦੀ ਪਾਰਟੀ ਦੀ ਨੇਤਾ ਜਯਾ ਬੱਚਨ ਅਕਸਰ ਆਪਣੀ ਸਪੱਸ਼ਟ ਬੋਲਚਾਲ ਕਾਰਨ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੀ ਹੈ। ਮੁੰਬਈ ਵਿੱਚ ਇੱਕ ਜਨਤਕ ਸਮਾਗਮ ਦੌਰਾਨ ਵੀ ਇਨ੍ਹਾਂ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ। ਜਯਾ ਆਪਣੀ ਧੀ ਸ਼ਵੇਤਾ ਬੱਚਨ ਨੰਦਾ ਨਾਲ ਇਸ ਪ੍ਰੋਗਰਾਮ ਵਿੱਚ ਪਹੁੰਚੀ ਸੀ, ਜਿੱਥੇ ਪੈਪਰਾਜ਼ੀ ਨਾਲ ਗੱਲਬਾਤ ਕਰਦੇ ਹੋਏ ਉਹ ਅਚਾਨਕ ਗੁੱਸੇ ਵਿੱਚ ਆ ਗਈ।

ਜਿਵੇਂ ਹੀ ਜਯਾ ਅਤੇ ਸ਼ਵੇਤਾ ਬਾਹਰ ਨਿਕਲੀਆਂ, ਪੈਪਰਾਜ਼ੀ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਲਮਾਉਂਦੇ ਹੋਏ ਹਲਕੀਆਂ-ਫੁਲਕੀਆਂ ਟਿੱਪਣੀਆਂ ਵੀ ਕਰਨ ਲੱਗ ਪਏ। ਇਸ ਗੱਲਬਾਤ ਨਾਲ ਨਾਰਾਜ਼ ਹੋ ਕੇ ਜਯਾ ਇੱਕਦਮ ਰੁਕ ਗਈ ਅਤੇ ਪੈਪਰਾਜ਼ੀ ਨੂੰ ਝਿੜਕ ਦਿੱਤਾ।

ਜਯਾ ਨੇ ਕਿਹਾ, “ਚੁੱਪ ਰਹੋ… ਆਪਣਾ ਮੂੰਹ ਬੰਦ ਰੱਖੋ, ਫੋਟੋ ਖਿੱਚੋ, ਖਤਮ। ਤੁਸੀਂ ਤਸਵੀਰ ਖਿੱਚੋ ਪਰ ਬਦਤਮੀਜ਼ੀ ਨਾ ਕਰੋ। ਤੁਸੀਂ ਟਿੱਪਣੀਆਂ ਕਰਦੇ ਹੋ।” ਉਨ੍ਹਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਜਯਾ ਇਸ ਦੌਰਾਨ ਸਪੱਸ਼ਟ ਤੌਰ ’ਤੇ ਪਰੇਸ਼ਾਨ ਨਜ਼ਰ ਆਈ ਅਤੇ ਕੁਝ ਪਲਾਂ ਲਈ ਪੈਪਰਾਜ਼ੀ ਵੱਲ ਤਿੱਖੀ ਨਿਗਾਹ ਨਾਲ ਦੇਖਦੀ ਰਹੀ। ਫਿਰ ਸ਼ਵੇਤਾ ਆਈ ਤੇ ਆਪਣੀ ਮਾਂ ਨੂੰ ਗੱਡੀ ਵੱਲ ਲੈ ਗਈ।