ਪਾਕਿਸਤਾਨ ਯਾਤਰਾ ਦੌਰਾਨ ਕਪੂਰਥਲਾ ਦੀ ਔਰਤ ਲਾਪਤਾ ਦਾ ਖੁਲਾਸਾ

28

Kapurthala 15 Nov 2025 AJ DI Awaaj

Punjab Desk : ਪਿਛਲੇ ਦਿਨ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਕਪੂਰਥਲਾ ਦੀ ਇੱਕ ਪੰਜਾਬੀ ਔਰਤ ਲਾਪਤਾ ਹੋ ਗਈ ਸੀ। ਹੁਣ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ, ਔਰਤ ਨੇ ਪਾਕਿਸਤਾਨ ਵਿੱਚ ਨਾਂ ਬਦਲ ਕੇ ਨਿਕਾਹ ਕਰਵਾਇਆ ਹੈ। ਉਸ ਦਾ ਨਾਂ ਹੁਣ ਸਰਬਜੀਤ ਕੌਰ ਤੋਂ ਨੂਰ ਹੁਸੈਨ ਕਰ ਦਿੱਤਾ ਗਿਆ ਹੈ। ਨਿਕਾਹ ਦਾ ਸਰਟੀਫਿਕੇਟ ਉਸ ਨੂੰ ਪਾਕਿਸਤਾਨ ਦੀ ਇੱਕ ਮਸਜਿਦ ਵੱਲੋਂ ਜਾਰੀ ਕੀਤਾ ਗਿਆ ਹੈ, ਜਿੱਥੇ ਉਸ ਦਾ ਨਿਕਾਹ ਹੋਇਆ।

ਜਾਂਚ ਵਿੱਚ ਪਤਾ ਲੱਗਾ ਕਿ ਔਰਤ ‘ਤੇ ਪੰਜਾਬ ਵਿੱਚ ਕਈ ਮੁੱਕਦਮੇ ਦਰਜ ਸਨ। ਉਨ੍ਹਾਂ ਨੇ ਪਾਕਿਸਤਾਨ ਜਾਣ ਵੇਲੇ ਇਮੀਗ੍ਰੇਸ਼ਨ ਦਫ਼ਤਰ ਨੂੰ ਅਧੂਰੀ ਜਾਣਕਾਰੀ ਦਿੱਤੀ ਸੀ। ਸਰਬਜੀਤ ਕੌਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ, ਡਾਕਖਾਨਾ ਟਿੱਬਾ ਦੀ ਰਹਿਣ ਵਾਲੀ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 10 ਦਿਨਾਂ ਦੀ ਯਾਤਰਾ ‘ਤੇ ਸਮੂਹ ਦੇ ਨਾਲ ਗਈ ਸੀ।

ਭਾਰਤੀ ਇਮੀਗ੍ਰੇਸ਼ਨ ਰਿਕਾਰਡਾਂ ਅਨੁਸਾਰ, ਸਰਬਜੀਤ ਕੌਰ 4 ਨਵੰਬਰ ਨੂੰ ਅਟਾਰੀ ਸਰਹੱਦ ਰਾਹੀਂ 1,932 ਸ਼ਰਧਾਲੂਆਂ ਦੇ ਸਮੂਹ ਨਾਲ ਪਾਕਿਸਤਾਨ ਗਈ ਸੀ। ਜਥੇ ਨੇ 10 ਦਿਨਾਂ ਦੀ ਯਾਤਰਾ ਅਤੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਹਾਲਾਂਕਿ 1,922 ਸ਼ਰਧਾਲੂ ਵਾਪਸ ਭਾਰਤ ਪਹੁੰਚ ਚੁੱਕੇ ਹਨ, ਪਰ ਸਰਬਜੀਤ ਕੌਰ ਘਰ ਨਹੀਂ ਵਾਪਸੀ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਜਥੇ ਵਿੱਚ ਸ਼ਾਮਲ ਹੋਣ ਅਤੇ ਪਾਕਿਸਤਾਨ ਜਾਣ ਵੇਲੇ ਇਮੀਗ੍ਰੇਸ਼ਨ ਫਾਰਮ ਵਿੱਚ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡੀ ਸੀ ਅਤੇ ਆਪਣੀ ਨੈਸ਼ਨੈਲਿਟੀ ਜਾਂ ਪਾਸਪੋਰਟ ਨੰਬਰ ਨਹੀਂ ਦਿੱਤਾ ਸੀ।