ਜੀਰਕਪੁਰ: ਕਾਂਵੜੀਆਂ ਅਤੇ ਸਿੱਖ ਨੌਜਵਾਨ ਵਿਚਕਾਰ ਝਗੜਾ, ਹਲਾਤ ਤਣਾਅਪੂਰਨ – ਪੁਲਿਸ ਨੇ 3 ਕਾਂਵੜੀਏ ਫੜੇ

58

ਜੀਰਕਪੁਰ 23 July 2025 Aj DI awaaj

Punjab Desk : ਮੋਹਾਲੀ ਦੇ ਜੀਰਕਪੁਰ ਫਲਾਈਓਵਰ ਨੇੜੇ ਅੱਜ ਸਵੇਰੇ ਤਣਾਅਪੂਰਨ ਹਾਲਾਤ ਉਸ ਵੇਲੇ ਬਣ ਗਏ ਜਦੋਂ ਕਾਂਵੜੀਆਂ ਅਤੇ ਇੱਕ ਸਿੱਖ ਨੌਜਵਾਨ ਵਿਚਕਾਰ ਹੋਈ ਛੋਟੀ ਤਕਰਾਰ ਨੇ ਹਿੰ*ਸਕ ਰੂਪ ਧਾਰ ਲਿਆ।

ਜਾਣਕਾਰੀ ਅਨੁਸਾਰ, ਇਕ ਸਿੱਖ ਨੌਜਵਾਨ ਆਪਣੀ ਬਾਈਕ ‘ਤੇ ਜਾ ਰਿਹਾ ਸੀ, ਜਦੋਂ ਉਸ ਦੀ ਕਿਸੇ ਕਾਂਵੜੀਏ ਨਾਲ ਸਾਈਡ ਲੈਣ ਨੂੰ ਲੈ ਕੇ ਝਗੜਾ ਹੋ ਗਿਆ। ਤਕਰਾਰ ਦੌਰਾਨ ਗੱਲ ਵਧ ਗਈ ਅਤੇ ਕਈ ਕਾਂਵੜੀਆਂ ਨੇ ਮਿਲ ਕੇ ਉਸ ਦੀ ਕੁੱਟ*ਮਾਰ ਕਰ ਦਿੱਤੀ

ਪੀੜਤ ਨੌਜਵਾਨ ਅਨੁਸਾਰ, 10 ਤੋਂ 12 ਕਾਂਵੜੀਏ ਉਸ ‘ਤੇ ਤੂਫਾਨ ਵਾਂਗ ਟੁੱਟ ਪਏ, ਜਿਸ ਕਾਰਨ ਉਹ ਨੂੰ ਜ਼ਖ਼*ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਉਸ ਦੇ ਭਰਾ ਅਤੇ ਹੋਰ ਸਿੱਖ ਨੌਜਵਾਨ ਮੌਕੇ ‘ਤੇ ਪਹੁੰਚੇ, ਜਿਸ ਨਾਲ ਮਾਹੌਲ ਹੋਰ ਭਖ ਗਿਆ। ਕਈ ਕਾਂਵੜੀਏ ਆਪਣੇ ਕਾਂਵੜ ਛੱਡ ਕੇ ਮੌਕੇ ਤੋਂ ਭੱਜ ਗਏ

ਤਿੰਨ ਕਾਂਵੜੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਰ*ਕੁੱ*ਟ ਵਿੱਚ ਸ਼ਾਮਲ ਨਹੀਂ ਸਨ, ਸਗੋਂ ਸਿਰਫ ਮੌਕੇ ‘ਤੇ ਮੌਜੂਦ ਸਨ। ਮਿਲੀ ਜਾਣਕਾਰੀ ਮੁਤਾਬਕ, ਇਹ ਕਾਂਵੜੀਏ ਮਲੋਇਆ ਇਲਾਕੇ ਨਾਲ ਸੰਬੰਧਤ ਦੱਸੇ ਜਾ ਰਹੇ ਹਨ।

ਘਟਨਾ ਤੋਂ ਬਾਅਦ ਇਲਾਕੇ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਹਨ। ਹਲਾਤ ਨੂੰ ਦੇਖਦਿਆਂ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਹਾਂ ਪੱਖਾਂ ਤੋਂ ਵੱਖ-ਵੱਖ ਬਿਆਨ ਲਏ ਜਾ ਰਹੇ ਹਨ।

ਸਥਿਤੀ ਹਾਲੇ ਤਣਾਅਪੂਰਨ ਹੈ, ਪਰ ਪੁਲਿਸ ਕਹਿ ਰਹੀ ਹੈ ਕਿ ਹਾਲਾਤ ਕੰਟਰੋਲ ਵਿੱਚ ਹਨ।