1 ਦਸੰਬਰ, 2025 ਅਜ ਦੀ ਆਵਾਜ਼
Bollywood Desk: ਅਦਾਕਾਰਾ ਤੇ ਰਾਜਸਭਾ ਮੈਂਬਰ ਜਯਾ ਬੱਚਨ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਪਾਪਰਾਜ਼ੀ ਨੂੰ “ਚੂਹਾ” ਕਹਿ ਦਿੱਤਾ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਜਯਾ ਬੱਚਨ ਅਕਸਰ ਪਾਪਸ ਨਾਲ ਤਿੱਖੇ ਰਵੱਈਏ ਲਈ ਜਾਣੀਆਂ ਜਾਂਦੀਆਂ ਹਨ, ਪਰ ਇਸ ਵਾਰ ਉਦਯੋਗ ਦੇ ਸੀਨੀਅਰ ਮੈਂਬਰ ਵੀ ਉਨ੍ਹਾਂ ਦੇ ਖ਼ਿਲਾਫ਼ ਖੁਲ ਕਰ ਬੋਲ ਰਹੇ ਹਨ।
ਮਸ਼ਹੂਰ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਜਯਾ ਦੇ ਬਿਆਨ ਨੂੰ “ਅਹੰਕਾਰ ਭਰੀ ਐਲਿਟਿਜ਼ਮ” ਦੱਸਦੇ ਹੋਏ ਕਿਹਾ ਕਿ ਪਾਪਰਾਜ਼ੀ ਵੀ ਮਿਹਨਤੀ ਪੇਸ਼ੇਵਰ ਹਨ, ਜਿਨ੍ਹਾਂ ਨੂੰ ਅਕਸਰ ਸਟਾਰਜ਼ ਅਤੇ ਉਨ੍ਹਾਂ ਦੀ ਪੀਆਰ ਟੀਮਾਂ ਹੀ ਬੁਲਾਉਂਦੀਆਂ ਹਨ। ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ “ਜੇ ਪਾਪਰਾਜ਼ੀ ਕਲਚਰ ਨਾਲ ਇੰਨੀ ਦਿੱਕਤ ਹੈ, ਤਾਂ ਦੋਸ਼ ਦੂਜਿਆਂ ਨੂੰ ਨਹੀਂ, ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।”
ਬਰਖਾ ਦੱਤ ਨਾਲ ਗੱਲਬਾਤ ਦੌਰਾਨ ਜਯਾ ਬੱਚਨ ਨੇ ਪਾਪਸ ਨੂੰ ਮੀਡੀਆ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦੀ ਪਿਛੋਕੜ ਅਤੇ ਵਰਤਾਓ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਦੇ ਕਹਿਣ ਅਨੁਸਾਰ ਪਾਪਰਾਜ਼ੀ “ਬੇਤਰਤੀਬੇ ਕੱਪੜੇ ਪਾ ਕੇ, ਫੋਨ ਫੜ ਕੇ ਗਲਤ ਟਿੱਪਣੀਆਂ ਕਰਦੇ ਹਨ।”














