ਜਲੰਧਰ ਕ*ਤਲ ਕਾਂਡ: ਮੁਲਜ਼ਮ ਅੱਜ ਕੋਰਟ ਵਿਚ ਪੇਸ਼, ਪੁਲਿਸ ਲਵੇਗੀ ਰਿਮਾਂਡ

75

ਜਲੰਧਰ 25 Nov 2025 AJ DI Awaaj

Punjab Desk : ਜਲੰਧਰ ਵਿੱਚ 13 ਸਾਲਾ ਨਾਬਾਲਗ ਕੁੜੀ ਦੇ ਕਤ*ਲ ਮਾਮਲੇ ਵਿੱਚ ਅੱਜ ਵੱਡੀ ਕਾਰਵਾਈ ਹੋਣ ਜਾ ਰਹੀ ਹੈ। ਪੁਲਿਸ ਅੱਜ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰੇਗੀ ਅਤੇ ਉਸਦਾ ਰਿਮਾਂਡ ਮੰਗਿਆ ਜਾਵੇਗਾ, ਤਾਂ ਜੋ ਹੱ*ਤਿਆ ਦੇ ਕਾਰਣਾਂ ਦੀ ਪੂਰੀ ਜਾਂਚ ਕੀਤੀ ਜਾ ਸਕੇ।

ਜਾਣਕਾਰੀ ਅਨੁਸਾਰ, ਮ੍ਰਿਤ*ਕ ਕੁੜੀ ਮੁਲਜ਼ਮ ਦੀ ਆਪਣੀ ਧੀ ਦੀ ਸਹੇਲੀ ਸੀ। ਦੋਸ਼ ਹੈ ਕਿ ਮੁਲਜ਼ਮ ਨੇ ਹੀ ਕੁੜੀ ਦਾ ਕ*ਤਲ ਕੀਤਾ। ਘਟਨਾ ਤੋਂ ਬਾਅਦ ਮੁਹੱਲੇ ਵਾਸੀਆਂ ਨੇ ਉਸਨੂੰ ਕਾਬੂ ਕਰਕੇ ਮੋਕੇ ‘ਤੇ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।

ਮੁਹੱਲੇ ਵਿਚ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਮੁਲਜ਼ਮ ਦੇ ਘਰ ਤੋਂ 13 ਸਾਲਾ ਕੁੜੀ ਦੀ ਲਾ*ਸ਼ ਬਰਾਮਦ ਹੋਈ। ਲੋਕਾਂ ਵਿੱਚ ਕਾਫ਼ੀ ਗੁੱਸਾ ਦੇਖਣ ਨੂੰ ਮਿਲਿਆ ਸੀ।

ਅੱਜ ਪੁਲਿਸ ਰਿਮਾਂਡ ‘ਤੇ ਮੁਲਜ਼ਮ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਉਸਨੇ ਕੁੜੀ ਦਾ ਕ*ਤਲ ਕਿਉਂ ਕੀਤਾ ਤੇ ਉਸਦਾ ਅਸਲ ਇਰਾਦਾ ਕੀ ਸੀ