ਜਲਾਲਾਬਾਦ: 35 ਹਜ਼ਾਰ ਰੁਪਏ ਲੱਭ ਕੇ ਬਜ਼ੁਰਗ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ

8

ਜਲਾਲਾਬਾਦ 21 July 2025 Aj Di Awaaj

Punjab News : ਪਿੰਡ ਘਾਂਗਾ ਕਲਾਂ ਦੇ ਰਹਿਣ ਵਾਲੇ ਬੁਜ਼ੁਰਗ ਬਲਬੀਰ ਸਿੰਘ ਨੇ ਇਮਾਨਦਾਰੀ ਦੀ ਉੱਚੀ ਮਿਸਾਲ ਪੇਸ਼ ਕਰਦਿਆਂ 35 ਹਜ਼ਾਰ ਰੁਪਏ ਦੀ ਰਕਮ ਉਸ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੀ।

ਬਲਬੀਰ ਸਿੰਘ, ਜੋ ਕਿ ਖੇਤੀਬਾੜੀ ਕਰਦੇ ਹਨ, ਰੋਹੀਵਾਲਾ ਪੁਲ ਨੇੜੇ ਜਾ ਰਹੇ ਸਨ, ਜਦ ਉਨ੍ਹਾਂ ਨੂੰ ਇੱਕ ਲਿਫਾਫਾ ਮਿਲਿਆ ਜਿਸ ਵਿੱਚ 35,000 ਰੁਪਏ ਤੋਂ ਵੱਧ ਦੀ ਰਕਮ ਸੀ। ਪੈਸਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਨੇੜਲੇ ਪਿੰਡਾਂ ਵਿੱਚ ਸੁਚਨਾ ਭੇਜੀ ਕਿ ਜੇਕਰ ਕਿਸੇ ਦੇ ਪੈਸੇ ਗੁੰਮ ਹੋਏ ਹਨ ਤਾਂ ਉਹ ਸੰਪਰਕ ਕਰ ਸਕਦਾ ਹੈ।

ਜਦ ਪਿੰਡ ਕਾਠਗੜ੍ਹ ਦੇ ਨਿਵਾਸੀ ਬਿਟੂ ਸਾਗਰ ਨੇ ਦੱਸਿਆ ਕਿ ਇਹ ਰਕਮ ਉਨ੍ਹਾਂ ਦੀ ਹੈ ਜੋ ਉਹ ਰੋਹੀਵਾਲਾ ਪੁਲ ਨੇੜੇ ਗੁਆ ਚੁੱਕੇ ਹਨ, ਤਾਂ ਬਲਬੀਰ ਸਿੰਘ ਨੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਰਕਮ ਉਨ੍ਹਾਂ ਨੂੰ ਸੌਂਪ ਦਿੱਤੀ।

ਇਸ ਇਮਾਨਦਾਰੀ ਭਰੀ ਘਟਨਾ ਨੇ ਸਾਰੇ ਇਲਾਕੇ ਵਿੱਚ ਬਲਬੀਰ ਸਿੰਘ ਦੀ ਪ੍ਰਸ਼ੰਸਾ ਦਾ ਮਾਹੌਲ ਬਣਾਇਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਅਜਿਹੀ ਨਿਸ਼ਕਪਟਤਾ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਗੱਲ ਹੈ।