ਜੇਡਨ ਸੀਲਜ਼ ਨੇ ਪਾਕਿਸਤਾਨ ਖਿਲਾਫ਼ 6 ਵਿਕਟਾਂ ਲੈ ਕੇ ਇਤਿਹਾਸ ਰਚਿਆ

53

International 13 Aug 2025 AJ DI Awaaj

Sports Desk : 23 ਸਾਲਾ ਵੈਸਟਇੰਡਜ਼ ਦੇ ਤੇਜ਼ ਗੇਂਦਬਾਜ਼ ਜੇਡਨ ਸੀਲਜ਼ ਨੇ ਮੰਗਲਵਾਰ, 12 ਅਗਸਤ ਨੂੰ ਪਾਕਿਸਤਾਨ ਖਿਲਾਫ਼ ਓ.ਡੀ.ਆਈ. ਮੈਚ ਵਿੱਚ 6 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ। ਉਹ ਪਾਕਿਸਤਾਨ ਦੇ ਖਿਲਾਫ਼ ਇੱਕ ਓ.ਡੀ.ਆਈ. ਵਿੱਚ 6 ਵਿਕਟਾਂ ਲੈਣ ਵਾਲੇ ਪਹਿਲੇ ਵੈਸਟਇੰਡੀਆਈ ਗੇਂਦਬਾਜ਼ ਬਣ ਗਏ। ਬ੍ਰਾਇਨ ਲਾਰਾ ਸਟੇਡੀਅਮ (ਤਾਰੌਬਾ) ਵਿੱਚ ਹੋਏ ਤੀਜੇ ਅਤੇ ਆਖਰੀ ਮੈਚ ਦੌਰਾਨ ਸੀਲਜ਼ ਨੇ 7.2 ਓਵਰਾਂ ਵਿੱਚ ਸਿਰਫ਼ 18 ਦੌੜਾਂ ਦੇ ਮੁਕਾਬਲੇ 6 ਵਿਕਟਾਂ ਲੈ ਕੇ ਵੈਸਟਇੰਡਜ਼ ਦੀ 202 ਰਨ ਦੀ ਵਿਜ਼ੇ ਦੇ ਰਾਹ ਹਮਵਾਰ ਕੀਤੀ।

ਉਸਨੇ ਆਪਣਾ ਸ਼ਿਕਾਰ ਸਾਇਮ ਅਯੂਬ ਨੂੰ ਸ਼ਾਈ ਹੋਪ ਕੋਲ ਪਿੱਛੇ ਕੈਚ ਕਰਵਾ ਕੇ ਬਣਾਇਆ। ਉਸ ਤੋਂ ਬਾਅਦ ਅਬਦੁੱਲਾ ਸ਼ਫੀਕ, ਕਪਤਾਨ ਮੁਹੰਮਦ ਰਿਜਵਾਨ (ਗੋਲਡਨ ਡੱਕ), ਬਾਬਰ ਆਜ਼ਮ (9), ਨਸੀਮ ਸ਼ਾਹ ਅਤੇ ਹਸਨ ਅਲੀ ਨੂੰ ਆਉਟ ਕਰਕੇ ਆਪਣੀ 6 ਵਿਕਟਾਂ ਦੀ ਇਤਿਹਾਸਕ ਇੰਨਿੰਗ ਪੂਰੀ ਕੀਤੀ।

ਪਾਕਿਸਤਾਨ ਖਿਲਾਫ਼ ਵੈਸਟਇੰਡਜ਼ ਦੇ ਸਭ ਤੋਂ ਵਧੀਆ ਬੋਲਿੰਗ ਅੰਕੜੇ (ODI):

  1. ਜੇਡਨ ਸੀਲਜ਼ – 6/18 (ਤਾਰੌਬਾ, 2025)
  2. ਫ੍ਰੈਂਕਲਿਨ ਰੋਜ਼ – 5/23 (ਕਿੰਗਸਟਾਊਨ, 2000)
  3. ਇਅਨ ਬਿਸ਼ਪ – 5/25 (ਬ੍ਰਿਸਬੇਨ, 1993)

ਵੈਸਟਇੰਡਜ਼ ਵੱਲੋਂ ਓ.ਡੀ.ਆਈ. ਵਿਚ ਸਭ ਤੋਂ ਵਧੀਆ ਬੋਲਿੰਗ ਫਿਗਰ:

  1. ਵਿਂਸਟਨ ਡੇਵਿਸ – 7/51 vs ਆਸਟ੍ਰੇਲੀਆ (ਲੀਡਜ਼, 1983)
  2. ਕਾਲਿਨ ਕਰੌਫਟ – 6/15 vs ਇੰਗਲੈਂਡ (ਕਿੰਗਸਟਾਊਨ, 1981)
  3. ਜੇਡਨ ਸੀਲਜ਼ – 6/18 vs ਪਾਕਿਸਤਾਨ (ਤਾਰੌਬਾ, 2025)
  4. ਫਿਡੇਲ ਐਡਵਰਡਜ਼ – 6/22 vs ਜਿੰਬਾਬਵੇ (ਹਰਾਰੇ, 2003)
  5. ਕੇਮਾਰ ਰੋਚ – 6/27 vs ਨੀਦਰਲੈਂਡ (ਦਿੱਲੀ, 2011)

ਜੇਡਨ ਸੀਲਜ਼ ਨੇ Dale Steyn ਦਾ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ, ਜਿਸ ਨੇ 2013 ਵਿੱਚ ਪਾਕਿਸਤਾਨ ਖਿਲਾਫ਼ 6/39 ਲਏ ਸਨ।

ਪਾਕਿਸਤਾਨ ਖਿਲਾਫ਼ ਓ.ਡੀ.ਆਈ. ਵਿਚ ਸਭ ਤੋਂ ਵਧੀਆ ਬੋਲਿੰਗ ਅੰਕੜੇ:

  1. ਜੇਡਨ ਸੀਲਜ਼ (ਵੈਸਟਇੰਡਜ਼) – 6/18 (ਤਾਰੌਬਾ, 2025)
  2. ਡੇਲ ਸਟੇਨ (ਦੱਖਣ ਅਫ਼ਰੀਕਾ) – 6/39 (ਗਿਕੀਬਰਹਾ, 2013)
  3. ਥਿਸਾਰਾ ਪਰੈਰਾ (ਸ਼੍ਰੀਲੰਕਾ) – 6/44 (ਪਲੇਕਲੇ, 2012)

ਸੀਲਜ਼ ਦੀ ਕਰੀਅਰ-ਬੈਸਟ ਬੋਲਿੰਗ ਨੇ ਪਾਕਿਸਤਾਨ ਨੂੰ ਸਿਰਫ਼ 92 ਰਨ ‘ਤੇ ਆਲ ਆਉਟ ਕਰ ਦਿੱਤਾ, ਜਿਸ ਕਾਰਨ ਵੈਸਟਇੰਡਜ਼ ਨੇ ਮੈਚ 202 ਰਨ ਨਾਲ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰ ਲਈ।