ਖੰਘ ਦੀ ਸਿਰਪ ਖਰੀਦਣਾ ਹੋਵੇਗਾ ਮੁਸ਼ਕਲ, ਡਾਕਟਰ ਦੀ ਪਰਚੀ ਲਾਜ਼ਮੀ

46

ਨਵੀਂ ਦਿੱਲੀ:18 Nov 2025 AJ DI Awaaj

National Desk : ਮੱਧ ਪ੍ਰਦੇਸ਼ ਵਿੱਚ ਖੰਘ ਦੀ ਸਿਰਪ ਪੀਣ ਕਾਰਨ ਬੱਚਿਆਂ ਦੀ ਮੌ*ਤ ਦੇ ਮਾਮਲੇ ਤੋਂ ਬਾਅਦ, ਕੇਂਦਰ ਸਰਕਾਰ ਖੰਘ ਦੀ ਸਿਰਪ ਖਰੀਦਣ ਲਈ ਨਵੇਂ ਸਖ਼ਤ ਨਿਯਮ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸਦੇ ਤਹਿਤ ਡਾਕਟਰ ਦੀ ਪਰਚੀ ਬਿਨਾਂ ਸਿਰਪ ਫਾਰਮੇਸੀਆਂ ਤੋਂ ਨਹੀਂ ਮਿਲੇਗੀ, ਜਿਸ ਨਾਲ 50 ਰੁਪਏ ਵਾਲੀ ਦਵਾਈ ਖਰੀਦਣ ਦੀ ਲਾਗਤ ਡਾਕਟਰ ਫੀਸ ਦੇ ਨਾਲ ਕਈ ਗੁਣਾ ਵਧ ਜਾਵੇਗੀ।

ਸਰਕਾਰ ਨੇ ਕੁਝ ਬ੍ਰਾਂਡਾਂ ਨੂੰ ਜ਼ਹਿਰੀਲਾ ਘੋਸ਼ਿਤ ਕੀਤਾ ਹੈ ਅਤੇ ਕੋਡੀਨ ਜਾਂ ਡੈਕਸਟ੍ਰੋਮੇਥੋਰਫਨ ਵਾਲੀਆਂ ਦਵਾਈਆਂ ਬੱਚਿਆਂ ਲਈ ਖ਼ਤਰਨਾਕ ਮੰਨੀ ਗਈਆਂ ਹਨ। ਨਵਾਂ ਨਿਯਮ ਖੰਘ ਦੀ ਸਿਰਪ ਦੀ ਸੁਰੱਖਿਆ ਵਧਾਏਗਾ, ਪਰ ਖ਼ਰੀਦਣ ‘ਤੇ ਖਰਚ ਵਧੇਗਾ।

ਭਾਰਤ ਵਿੱਚ ਖੰਘ ਦੀ ਸਿਰਪ ਦਾ ਬਾਜ਼ਾਰ ਲਗਭਗ ₹2,200 ਕਰੋੜ ਦਾ ਹੈ ਅਤੇ ਇਹ ਤੇਜ਼ੀ ਨਾਲ ਵਧ ਰਿਹਾ ਹੈ।