ਬੱਚਿਆਂ ਨੂੰ ਆਪਣੇ ਮਾਣਮੱਤੇ ਵਿਰਸੇ ਨਾਲ ਜੋੜਨਾ ਜਰੂਰੀ : ਸਪੀਕਰ ਸੰਧਵਾਂ

63

ਕੋਟਕਪੂਰਾ, 19 ਮਈ 2025 Aj Di Awaaj

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵੱਲੋਂ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜੋਨਲ ਦਫਤਰ ਵਿਖੇ ਲਾਏ ਗਏ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਉਚੇਚੇ ਤੌਰ ’ਤੇ ਪੁੱਜੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਜਥੇਬੰਦੀ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਬੱਚਿਆਂ ਅਤੇ ਨੌਜਵਾਨਾ ਨੂੰ ਊੜੇ ਅਤੇ ਜੂੜੇ ਦੀ ਮਹੱਤਤਾ ਦੇ ਨਾਲ ਨਾਲ ਦਸਤਾਰ ਦੇ ਸਤਿਕਾਰ ਅਤੇ ਕਿਰਦਾਰ ਬਾਰੇ ਜਾਣੂ ਕਰਵਾਉਣਾ ਬਹੁਤ ਜਰੂਰੀ ਹੈ ਅਤੇ ਇਹ ਕਾਰਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰ ਵੀਰ/ਭੈਣਾ ਵਲੋਂ ਬਾਖੂਬੀ ਢੰਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ।

  ਸਪੀਕਰ ਸੰਧਵਾਂ ਨੇ ਗੁਰੂਕਾਲ ਤੋਂ ਚੱਲੀ ਦਸਤਾਰ ਦੀ ਮਹੱਤਤਾ ਅਤੇ ਮੁਗਲ ਕਾਲ ਵੇਲੇ ਰਹੇ ਦਸਤਾਰ ਦੇ ਸਤਿਕਾਰ ਬਾਰੇ ਅਨੇਕਾਂ ਉਦਾਹਰਨਾ ਦਿੰਦਿਆਂ ਆਖਿਆ ਕਿ ਇਸ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਦੌਰਾਨ ਨਵਾਂ ਕੁਝ ਸਿੱਖਣ ਵਾਲੇ ਬੱਚਿਆਂ ਤੇ ਨੌਜਵਾਨਾ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਹੋਰਨਾ ਬੱਚਿਆਂ ਅਤੇ ਨੌਜਵਾਨਾ ਲਈ ਪੇ੍ਰਰਨਾਸਰੋਤ ਬਣਦਿਆਂ ਉਹਨਾਂ ਦੀ ਅਗਵਾਈ ਕਰਨ।

ਕੋਆਰਡੀਨੇਟਰ ਹਰਪ੍ਰੀਤ ਸਿੰਘ ਖਾਲਸਾ ਅਤੇ ਯੂਨਿਟ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦਸਤਾਰਾਂ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ.ਐੱਸ.ਏ., ਟੀਮ ਦਸਤਾਰ ਪ੍ਰਾਈਡ ਯੂ.ਐੱਸ.ਏ., ਅਮਨਪ੍ਰੀਤ ਸਿੰਘ, ਹਨੀ ਸਟੂਡੀਓ ਅਤੇ ਰਾਮ ਕਿ੍ਰਸ਼ਨ ਆਦਿ ਨੇ ਸਹਿਯੋਗ ਦਿੱਤਾ।

ਡਾ. ਅਵੀਨਿੰਦਰਪਾਲ ਸਿੰਘ, ਨਵਨੀਤ ਸਿੰਘ, ਜਗਮੋਹਨ ਸਿੰਘ, ਚਮਕੌਰ ਸਿੰਘ ਆਦਿ ਨੇ ਦੱਸਿਆ ਕਿ ਅਮਰਜੀਤ ਸਿੰਘ ਵੱਲੋਂ ‘ਅਸਾਂ ਛੱਡਣਾ ਨਹੀਂ ਸਿੱਖੀ ਵਾਲਾ ਰਾਹ-ਆਰਿਆ ਤੂੰ ਚੀਰੀ ਜਾਈਂ ਵੇ’ ਵਰਗੀਆਂ ਅਨੇਕਾਂ ਧਾਰਮਿਕ ਕਵਿਤਾਵਾਂ ਰਾਹੀਂ ਹਾਜਰੀ ਲਵਾਈ । ਉਹਨਾਂ ਦੱਸਿਆ ਕਿ 10 ਰੋਜ਼ਾ ਸਮਾਗਮਾ ਦੌਰਾਨ ਹਰਿੰਦਰਪਾਲ ਸਿੰਘ, ਸੁਖਦੇਵ ਸਿੰਘ ਨਾਨਕਸਰ, ਰਾਜਵੀਰ ਸਿੰਘ ਸੰਧਵਾਂ, ਸਤਨਾਮ ਸਿੰਘ, ਡਾ. ਤਰਨਜੀਤ ਸਿੰਘ, ਪ੍ਰਭਪ੍ਰੀਤ ਸਿੰਘ, ਗਗਨਦੀਪ ਸਿੰਘ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ। ਅੰਤ ਵਿੱਚ ਸਪੀਕਰ ਸੰਧਵਾਂ ਵੱਲੋਂ ਕੋਚ ਸਹਿਬਾਨਾ ਸਮੇਤ ਹੋਰ ਪ੍ਰਤੀਯੋਗੀਆਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।