ਸੰਗਰੂਰ, 29 ਜੁਲਾਈ 2025 AJ DI Awaaj
Punjab Desk : ਡਾਕ ਵਿਭਾਗ ਵੱਲੋਂ ਡਿਜੀਟਲ ਬਦਲਾਅ ਦੀ ਲੜੀ ਹੇਠ ਏਪੀਟੀ (APT) ਐਪਲੀਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਡਿਜ਼ੀਟਲ ਉੱਤਮਤਾ ਅਤੇ ਕੌਮੀ ਨਿਰਮਾਣ ਵੱਲ ਇਕ ਵੱਡੀ ਪਹਿਲ ਹੈ। ਇਸ ਬਦਲਾਅ ਪੂਰਨ ਪਹਿਲਕਦਮੀ ਵਜੋਂ, ਨਵੀਂ ਅੱਪਗ੍ਰੇਡ ਪ੍ਰਣਾਲੀ ਨੂੰ ਮਿਤੀ 04.08.2025 ਤੋਂ ਸੰਗਰੂਰ ਡਵੀਜ਼ਨ ਦੇ ਅਧੀਨ ਸਾਰੇ ਡਾਕ ਘਰਾਂ ‘ਚ ਲਾਗੂ ਕੀਤਾ ਜਾਵੇਗਾ।
ਇਸ ਆਧੁਨਿਕ ਡਿਜ਼ੀਟਲ ਪਲੇਟਫਾਰਮ ‘ਤੇ ਸੁਰੱਖਿਅਤ ਅਤੇ ਸੁਚੱਜੇ ਬਦਲਾਅ ਯਕੀਨੀ ਬਣਾਉਣ ਲਈ ਮਿਤੀ 02.08.2025 ਨੂੰ ਨਿਸ਼ਚਿਤ ਡਾਊਨਟਾਈਮ ਰੱਖਿਆ ਗਿਆ ਹੈ। ਇਸ ਦਿਨ ਕੋਈ ਵੀ ਜਨਤਕ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਇਹ ਅਸਥਾਈ ਸੇਵਾਵਾਂ ਦੀ ਰੋਕਥਾਮ ਡਾਟਾ ਮਾਈਗ੍ਰੇਸ਼ਨ, ਸਿਸਟਮ ਵੈਰੀਫਿਕੇਸ਼ਨ ਅਤੇ ਕਨਫਿਗ੍ਰੇਸ਼ਨ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ, ਤਾਂ ਜੋ ਨਵਾਂ ਸਿਸਟਮ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਲੂ ਕੀਤਾ ਜਾ ਸਕੇ ਤੇ ਜਨਤਕ ਸਹੂਲਤ ਲਈ, ਸੰਗਰੂਰ ਡਵੀਜ਼ਨ ਦੇ ਅਧੀਨ ਆਉਣ ਵਾਲੇ ਦਫ਼ਤਰਾਂ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਏਪੀਟੀ(APT) ਐਪਲੀਕੇਸ਼ਨ ਨੂੰ ਚੰਗੇ ਉਪਭੋਗਤਾ ਅਨੁਭਵ, ਤੇਜ਼ ਸੇਵਾ ਪ੍ਰਦਾਨ ਅਤੇ ਗਾਹਕ-ਅਨੁਕੂਲ ਇੰਟਰਫੇਸ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਵਿਭਾਗ ਦੀ ਸਮਰਪਿਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਵਿਭਾਗ ਸੂਝਵਾਨ, ਨਿਪੰਨ ਅਤੇ ਭਵਿੱਖ ਲਈ ਚੰਗੀਆਂ ਡਾਕ ਸੇਵਾਵਾਂ ਦੇਣ ਲਈ ਤਿਆਰ ਹੈ।
ਵਿਭਾਗ ਵੱਲੋਂ ਆਪਣੇ ਸਤਿਕਾਰਯੋਗ ਗਾਹਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਆਉਣ ਦੀ ਯੋਜਨਾ ਪਹਿਲਾਂ ਦਰਜ ਕਰਵਾਈ ਜਾਵੇ ਤਾਂ ਜੋ ਇਸ ਅਸੁਵਿਧਾ ਦੌਰਾਨ ਵਿਭਾਗ ਨਾਲ ਸਹਿਯੋਗ ਕੀਤਾ ਜਾ ਸਕੇ। ਵਿਭਾਗ ਅਸੁਵਿਧਾ ਲਈ ਖਿਮਾ ਚਾਹੁੰਦਾ ਹੈ ਅਤੇ ਇਹ ਭਰੋਸਾ ਦਿੰਦਾ ਹੈ ਕਿ ਇਹ ਕਦਮ ਹਰ ਨਾਗਰਿਕ ਲਈ, ਚੰਗਾ, ਤੇਜ਼ ਅਤੇ ਡਿਜ਼ੀਟਲ ਤਰੀਕੇ ਨਾਲ ਸ਼ਕਤੀਸ਼ਾਲੀ ਸੇਵਾਵਾਂ ਪ੍ਰਦਾਨ ਕਰਨ ਲਈ ਚੁੱਕਿਆ ਜਾ ਰਿਹਾ ਹੈ।
