25 ਮਈ 2025 ਅੱਜ ਦੀ ਆਵਾਜ਼
IPL 2025: ਅੱਜ ਗੁਜਰਾਤ vs ਚੇਨਈ ਅਤੇ ਹੈਦਰਾਬਾਦ vs ਕੋਲਕਾਤਾ, ਦੋ ਵੱਡੇ ਮੁਕਾਬਲੇ ਹੋਣ ਨੂੰ ਤਿਆਰ
ਅਹਿਮਦਾਬਾਦ/ਦਿੱਲੀ, 25 ਮਈ – ਆਈ.ਪੀ.ਐੱਲ. 2025 ਦੇ ਤਹਿਤ ਅੱਜ ਦੇਨ ਵਿੱਚ ਦੋ ਵੱਡੇ ਤੇ ਰੋਮਾਂਚਕ ਮੁਕਾਬਲੇ ਖੇਡੇ ਜਾਣਗੇ। ਪਹਿਲਾ ਮੈਚ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਦੁਪਹਿਰ 3:30 ਵਜੇ ਨਰੇੰਦਰ ਮੋਦੀ ਸਟੇਡਿਅਮ, ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
ਦੂਜਾ ਮੁਕਾਬਲਾ ਸ਼ਾਮ 7:30 ਵਜੇ ਦਿੱਲੀ ਦੇ ਅਰੁਣ ਜੇਤਲੀ ਸਟੇਡਿਅਮ ਵਿੱਚ ਸੰਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਹੋਵੇਗਾ। ਦੋਹਾਂ ਮੈਚ ਪਲੇਆਫ਼ ਦੀ ਦੌੜ ‘ਚ ਕਾਫੀ ਅਹਿਮ ਮੰਨੇ ਜਾ ਰਹੇ ਹਨ ਤੇ ਦਰਸ਼ਕਾਂ ਨੂੰ ਵਧੀਆ ਟਕਰਾਅ ਦੇਖਣ ਨੂੰ ਮਿਲਣ ਦੀ ਉਮੀਦ ਹੈ।
