– ‘ਯੋਗ ਯੁਕਤ, ਨਸ਼ਾ ਮੁਕਤ ਹਰਿਆਣਾ’ ਦੇ ਸੰਦੇਸ਼ ਨੂੰ ਮਿਲਿਆ ਬਲ
ਚੰਡੀਗੜ੍ਹ, 22 ਜੂਨ 2025 , Aj Di Awaaj
Haryana Desk: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਬੀਤੇ ਦਿਨ “ਅੰਤਰਰਾਸ਼ਟਰੀ ਯੋਗ ਦਿਵਸ 2025” ਮੌਕੇ ਚਲਾਈ ਗਈ ਮੁਹਿੰਮ ਵਿੱਚ 37.56 ਲੱਖ ਤੋਂ ਵੱਧ ਲੋਕਾਂ ਨੇ ਭਾਗ ਲਿਆ, ਜਿਸ ਕਾਰਨ ਇਹ ਕਰਿਕ੍ਰਮ ਇਸ ਸਾਲ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਯੋਗ ਅੰਦੋਲਨ ਬਣ ਗਿਆ। ਇਸ ਅਭੂਤਪੂਰਵ ਸਫਲਤਾ ਨਾਲ ‘ਯੋਗ ਯੁਕਤ, ਨਸ਼ਾ ਮੁਕਤ ਹਰਿਆਣਾ’ ਦੇ ਸੰਦੇਸ਼ ਨੂੰ ਨਵੀਂ ਤਾਕਤ ਮਿਲੀ ਹੈ।
ਸੂਬੇ ਦੀ ਸਿਹਤ ਤੇ ਆਯੁਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ 21 ਜੂਨ ਨੂੰ ਹਰਿਆਣਾ ਭਰ ਵਿੱਚ ਕਰਵਾਏ ਗਏ ਯੋਗ ਸੈਸ਼ਨਾਂ ਵਿੱਚ ਕੁੱਲ 7,11,246 ਵਿਅਕਤੀਆਂ ਨੇ ਭਾਗ ਲਿਆ, ਜਦਕਿ ਲਗਾਤਾਰ ਚੱਲ ਰਹੀ ਮੁਹਿੰਮ ਵਿੱਚ ਲਗਭਗ 30.45 ਲੱਖ ਲੋਕ ਸ਼ਾਮਲ ਹੋਏ।
ਇਸਦੇ ਨਾਲ ਹੀ ‘ਹਰਿਤ ਯੋਗ’ ਪਹਲ ਦੇ ਤਹਿਤ ਰਾਜ ਭਰ ਵਿੱਚ 1,90,065 ਪੌਦੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੁਰੁਕਸ਼ੇਤਰ ਵਿੱਚ ਆਯੋਜਿਤ ਮੁੱਖ ਰਾਜ ਪੱਧਰੀ ਯੋਗ ਦਿਵਸ ਸਮਾਗਮ ਵਿਚ 1,01,000 ਲੋਕਾਂ ਨੇ ਭਾਗ ਲਿਆ ਅਤੇ 1,00,000 ਪੌਦੇ ਲਗਾਏ ਗਏ। ਇਹ ਭਾਗੀਦਾਰੀ ਲੋਕਾਂ ਦੇ ਸਿਹਤ ਅਤੇ ਵਾਤਾਵਰਣ ਵਿਚਕਾਰ ਇਕ ਪ੍ਰਤੀਕਾਤਮਕ ਸੰਜੋਗ ਨੂੰ ਦਰਸਾਉਂਦੀ ਹੈ।
ਕੁਮਾਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੁਹਿੰਮ ਦੌਰਾਨ ਹੁਣ ਤੱਕ ਕੁੱਲ 2,02,270 ਪੌਦੇ ਲਗਾਏ ਜਾ ਚੁੱਕੇ ਹਨ। ਇਸਦੇ ਇਲਾਵਾ ਸਰਕਾਰੀ ਆਈ.ਡੀ.ਵਾਈ. ਪੋਰਟਲ ‘ਤੇ 25,57,000 ਰਜਿਸਟ੍ਰੇਸ਼ਨ ਹੋਏ ਹਨ।
ਉਨ੍ਹਾਂ ਆਯੁਸ਼ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਵਿਭਾਗ ਨੇ ਮੁੱਖ ਸਮਾਗਮ ਵਿੱਚ 1,58,941 ਭਾਗੀਦਾਰਾਂ ਨੂੰ ਉਤਸ਼ਾਹਿਤ ਕਰਕੇ ਸਮਾਗਮ ਤੱਕ ਪਹੁੰਚਾਉਣ ਅਤੇ 5,198 ਪੌਦੇ ਲਗਾ ਕੇ ਮਹੱਤਵਪੂਰਨ ਭੂਮਿਕਾ ਨਿਭਾਈ। ਖੇਡ ਵਿਭਾਗ ਨੇ ਵੀ 1,81,710 ਭਾਗੀਦਾਰਾਂ ਦੀ ਭਰਪੂਰ ਭਾਗੀਦਾਰੀ ਕਰਵਾ ਕੇ ਯੋਗ ਰਾਹੀਂ ਸਰੀਰਕ ਅਤੇ ਮਾਨਸਿਕ ਭਲਾਈ ਦੇ ਸੰਦੇਸ਼ ਨੂੰ ਮਜ਼ਬੂਤ ਕੀਤਾ।
ਹਰਿਆਣਾ ਦੀ ਸਿਹਤ ਅਤੇ ਆਯੁਸ਼ ਮੰਤਰੀ ਆਰਤੀ ਸਿੰਘ ਰਾਓ ਨੇ “ਅੰਤਰਰਾਸ਼ਟਰੀ ਯੋਗ ਦਿਵਸ 2025” ਦੀ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਭੂਮਿਕਾ ਨਿਭਾਉਣ ਵਾਲੇ ਸਾਰੇ ਵਿਭਾਗਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਵੋਲੰਟੀਅਰਾਂ ਦਾ ਧੰਨਵਾਦ ਕੀਤਾ।
