ਫ਼ਿਰੋਜ਼ਪੁਰ,12 ਅਗਸਤ 2025 AJ DI Awaaj
Punjab Desk : ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ-ਨਿਰਦੇਸ਼ ਅਤੇ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਐਚ.ਆਈ.ਵੀ. ਤੋਂ ਬਚਾਅ ਲਈ ” ਤੀਬਰ ਜਾਗਰੂਕਤਾ ਮੁਹਿੰਮ ” ਦੀ ਸ਼ੁਰੂਆਤ ਕੀਤੀ ਗਈ। ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਕਰਵਾਏ ਗਏ ਸਮਾਗਮ ਵਿੱਚ, ਮੁਹਿੰਮ ਦੀ ਸ਼ੁਰੂਆਤ ਜ਼ਿਲਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ ਵੱਲੋਂ ਰਿਬਿਨ ਕੱਟ ਕੇ ਕੀਤੀ ਗਈ।
ਇਸ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਮੀਨਾਕਸ਼ੀ ਅਬਰੋਲ ਜ਼ਿਲਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ 12 ਅਗਸਤ ਤੋਂ 12 ਅਕਤੂਬਰ ਤੱਕ ਪੂਰੇ ਸੂਬੇ ਵਿੱਚ ਐਚ.ਆਈ.ਵੀ. ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਗਰੂਕਤਾ ਮੁਹਿੰਮ ਇਸ ਬਿਮਾਰੀ ਨਾਲ ਜੂੜੇ ਕਲੰਕ ਦੇ ਅੰਤ ਲਈ ਸਮਰਪਿੱਤ ਹੈ। ਇਸੇ ਮੁਹਿੰਮ ਤਹਿਤ ਹੀ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਨੁੱਕੜ ਨਾਟਕ, ਪਿੰਡ ਪੱਧਰ ’ਤੇ ਮੀਟਿੰਗ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੇ ਮੁੱਖ ਉਦੇਸ਼ ਐਚ.ਆਈ.ਵੀ. ਅਤੇ ਐੱਸ.ਟੀ.ਆਈਜ਼ ਬਾਰੇ ਜਾਗਰੂਕਤਾ ਵਧਾ ਕੇ ਇਹਨਾਂ ਬਿਮਾਰੀਆ ਨੂੰ ਖ਼ਤਮ ਕਰਨਾ ਹੈ। ਇਸ ਮੁਹਿੰਮ ਅਧੀਨ ਸੂਬੇ ਦੇ ਕੁੱਲ 2,493 ਪਿੰਡਾਂ ਵਿੱਚ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 106 ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਵਰ ਕੀਤੇ ਜਾਣਗੇ। ਇਸ ਦੌਰਾਨ ਹਾਜ਼ਰੀਨ ਲੋਕਾਂ ਨੂੰ ਜਾਗਰੂਕ ਕਰਨ ਲਈ ਐਚ ਆਈ ਵੀ ਅਤੇ ਨਸ਼ਿਆਂ ਤੋਂ ਸੁਚੇਤ ਕਰਦਾ ਨੁਕੜ ਨਾਟਕ ਵੀ ਖੇਡਿਆ ਗਿਆ।
ਇਸ ਮੌਕੇ ਡਾ. ਸਤਿੰਦਰ ਕੌਰ ਜਿਲ੍ਹਾ ਟੀ. ਬੀ ਅਫਸਰ, ਐਸ.ਐਮ.ਓ. ਏ.ਆਰ.ਟੀ. ਡਾ. ਆਕਾਸ਼ ਅਗਰਵਾਲ, ਮੈਡੀਕਲ ਅਫ਼ਸਰ ਓ.ਐੱਸ.ਟੀ. ਡਾ. ਅਮਿਤੋਜ ਸਿੰਘ, ਡਾ ਜਸਲੀਨ ਗਿੱਲ ,ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਆਫਿਸਰ, ਸੁਪਰਡੈਂਟ ਪਰਮਵੀਰ ਮੋਂਗਾ,ਪੀ ਏ ਟੂ ਸਿਵਲ ਸਰਜਨ ਵਿਕਾਸ ਕਾਲੜਾ, ਅਮ੍ਰਿਤਪਾਲ ਸਿੰਘ ਕਲੱਸਟਰ ਪ੍ਰੋਗਰਾਮ ਮੈਨੇਜਰ ਦਿਸ਼ਾ ਕਲੱਸਟਰ, ਸਰਬਜੀਤ ਕੌਰ, ਸਾਰੀਕਾ ਸੂਦ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਐਨ.ਏ.ਸੀ.ਪੀ. ਯੂਨਿਟਾਂ ਦਾ ਸਟਾਫ਼ ਹਾਜ਼ਰ ਸੀ।
