ਭਾਰਤ ਦੀ ਧਮਾਕੇਦਾਰ ਜਿੱਤ: ਦੱਖਣੀ ਅਫਰੀਕਾ 101 ਦੌੜਾਂ ਨਾਲ ਢੇਰ

59

ਭਾਰਤ 10 Dec 2025 AJ DI Awaaj

Sports Desk : ਪਹਿਲੇ ਟੀ-20 ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 101 ਦੌੜਾਂ ਦੇ ਵੱਡੇ ਫਰਕ ਨਾਲ ਹਰਾਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1–0 ਦੀ ਬੜ੍ਹਤ ਹਾਸਲ ਕਰ ਲਈ। ਇਹ ਟੀਮ ਇੰਡੀਆ ਦੀ ਟੀ-20 ਇਤਿਹਾਸ ਵਿੱਚ 9ਵੀਂ ਵਾਰ ਹੈ ਜਦ ਉਹ 100 ਦੌੜਾਂ ਤੋਂ ਵੱਧ ਦੇ ਅੰਤਰ ਨਾਲ ਜਿੱਤੇ ਹਨ। ਦੂਜਾ ਮੈਚ 11 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਵੇਗਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 6 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਬਣਾਈਆਂ। ਹਾਰਦਿਕ ਪਾਂਡਿਆ ਨੇ 28 ਗੇਂਦਾਂ ‘ਤੇ 6 ਚੌਕਾਂ ਅਤੇ 4 ਛੱਕਿਆਂ ਦੀ ਮਦਦ ਨਾਲ 59 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ। ਤਿਲਕ ਵਰਮਾ ਨੇ 26 ਅਤੇ ਅਕਸ਼ਰ ਪਟੇਲ ਨੇ 23 ਰਨ ਜੋੜੇ। ਸਾਊਥ ਅਫਰੀਕਾ ਵੱਲੋਂ ਲੁੰਗੀ ਐਨਗਿਡੀ ਨੇ 3 ਅਤੇ ਲੁਥੋ ਸਿਪਾਮਲਾ ਨੇ 2 ਵਿਕਟਾਂ ਲਈਆਂ।

ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਸਿਰਫ 74 ਦੌੜਾਂ ‘ਤੇ ਢੇਰ ਹੋ ਗਈ। ਡੇਵਾਲਡ ਬ੍ਰੇਵਿਸ 22 ਦੌੜਾਂ ਨਾਲ ਸਿਰਮੌਰ ਰਹੇ, ਜਦਕਿ ਟੀਮ ਦੇ 7 ਖਿਡਾਰੀ ਦਹਾਈ ਦਾ ਅੰਕ ਵੀ ਨਹੀਂ ਛੂਹ ਸਕੇ। ਭਾਰਤ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ—ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਅਤੇ ਅਕਸ਼ਰ ਪਟੇਲ ਨੇ 2–2 ਵਿਕਟਾਂ ਹਾਸਲ ਕੀਤੀਆਂ। ਹਾਰਦਿਕ ਪਾਂਡਿਆ ਅਤੇ ਸ਼ਿਵਮ ਦੁਬੇ ਨੂੰ 1–1 ਸਫਲਤਾ ਮਿਲੀ।

ਮੈਚ ਦੌਰਾਨ ਬੁਮਰਾਹ ਨੇ ਟੀ-20 ਇੰਟਰਨੈਸ਼ਨਲ ਵਿੱਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ, ਜਦਕਿ ਹਾਰਦਿਕ ਪਾਂਡਿਆ ਨੇ 100 ਛੱਕਿਆਂ ਦਾ ਮੀਲ ਪੱਥਰ ਪਾਰ ਕੀਤਾ ਅਤੇ ਆਪਣੀਆਂ 99 ਟੀ-20 ਵਿਕਟਾਂ ਵੀ ਪੂਰੀਆਂ ਕੀਤੀਆਂ। ਉਹ ਮੈਨ ਆਫ ਦ ਮੈਚ ਚੁਣੇ ਗਏ।

ਦੱਖਣੀ ਅਫਰੀਕਾ ਦਾ ਇਹ ਟੀ-20 ਇਤਿਹਾਸ ਦਾ ਸਭ ਤੋਂ ਘੱਟ ਸਕੋਰ ਰਿਹਾ। ਇਸ ਤੋਂ ਪਹਿਲਾਂ ਉਹ 2022 ਵਿੱਚ ਰਾਜਕੋਟ ਵਿੱਚ ਭਾਰਤ ਖਿਲਾਫ 87 ਦੌੜਾਂ ‘ਤੇ ਆਊਟ ਹੋਏ ਸਨ। ਕଟਕ ਦੇ ਇਸ ਮੈਦਾਨ ‘ਤੇ ਭਾਰਤ ਨੇ ਪਹਿਲੀ ਵਾਰ ਟੀ-20 ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ।