15 ਦਸੰਬਰ, 2025 ਅਜ ਦੀ ਆਵਾਜ਼
Sports Desk: ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਵੱਡਾ ਇਤਿਹਾਸ ਰਚ ਦਿੱਤਾ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਦੌਰਾਨ ਹਾਰਦਿਕ ਨੇ ਟੀ-20 ਇੰਟਰਨੈਸ਼ਨਲ ਕਰੀਅਰ ਦੀਆਂ 100 ਵਿਕਟਾਂ ਪੂਰੀਆਂ ਕਰ ਲੀਆਂ, ਜਿਸ ਨਾਲ ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ।
ਮੈਚ ਵਿੱਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੇ ਸ਼ੁਰੂਆਤ ਵਿੱਚ ਹੀ ਦੱਖਣੀ ਅਫਰੀਕਾ ਨੂੰ ਦਬਾਅ ਵਿੱਚ ਲਿਆ ਆਇਆ ਅਤੇ ਪਾਵਰਪਲੇ ਦੇ ਅੰਤ ਤੱਕ ਮਹਿਮਾਨ ਟੀਮ ਦਾ ਸਕੋਰ 25 ਦੌੜਾਂ ’ਤੇ 3 ਵਿਕਟਾਂ ਸੀ।
ਇਸ ਤੋਂ ਬਾਅਦ ਸੂਰਿਆਕੁਮਾਰ ਨੇ ਸੱਤਵੇਂ ਓਵਰ ਵਿੱਚ ਗੇਂਦ ਹਾਰਦਿਕ ਪਾਂਡਿਆ ਨੂੰ ਸੌਂਪੀ। ਹਾਰਦਿਕ ਨੇ ਓਵਰ ਦੀ ਆਖਰੀ ਗੇਂਦ ’ਤੇ ਟ੍ਰਿਸਟਨ ਸਟੱਬਸ ਨੂੰ ਆਊਟ ਕਰਕੇ ਆਪਣੀ 100ਵੀਂ ਟੀ-20 ਅੰਤਰਰਾਸ਼ਟਰੀ ਵਿਕਟ ਹਾਸਲ ਕੀਤੀ। ਇਸ ਦੇ ਨਾਲ ਹੀ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਵੱਲੋਂ ਹਾਰਦਿਕ ਲਈ ਜ਼ੋਰਦਾਰ ਤਾਲੀਆਂ ਵੱਜੀਆਂ।
ਇਸ ਕਾਰਨਾਮੇ ਨਾਲ ਹਾਰਦਿਕ ਪਾਂਡਿਆ ਟੀ-20 ਇੰਟਰਨੈਸ਼ਨਲ ਵਿੱਚ 100 ਵਿਕਟਾਂ ਲੈਣ ਵਾਲਾ ਤੀਜਾ ਭਾਰਤੀ ਪੁਰਸ਼ ਗੇਂਦਬਾਜ਼ ਬਣ ਗਿਆ ਹੈ। ਇਸ ਸੂਚੀ ਵਿੱਚ ਪਹਿਲਾਂ ਅਰਸ਼ਦੀਪ ਸਿੰਘ (112 ਵਿਕਟਾਂ) ਅਤੇ ਜਸਪ੍ਰੀਤ ਬੁਮਰਾਹ (101 ਵਿਕਟਾਂ) ਸ਼ਾਮਲ ਹਨ।
ਇਸ ਤੋਂ ਇਲਾਵਾ, ਹਾਰਦਿਕ ਪਾਂਡਿਆ ਪੁਰਸ਼ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 1,000 ਤੋਂ ਵੱਧ ਦੌੜਾਂ ਬਣਾਉਣ ਅਤੇ 100 ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਦੋਹਰਾ ਕਾਰਨਾਮਾ ਸਿਰਫ਼ ਸਪਿਨ ਆਲਰਾਊਂਡਰ ਸ਼ਾਕਿਬ ਅਲ ਹਸਨ, ਮੁਹੰਮਦ ਨਬੀ ਅਤੇ ਸਿਕੰਦਰ ਰਜ਼ਾ ਹੀ ਕਰ ਚੁੱਕੇ ਹਨ।
ਹਾਰਦਿਕ ਦੀ ਇਸ ਉਪਲਬਧੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਟੀਮ ਦੇ ਸਭ ਤੋਂ ਮਹੱਤਵਪੂਰਨ ਮੈਚ-ਵਿਨਰ ਖਿਡਾਰੀਆਂ ਵਿੱਚੋਂ ਇੱਕ ਹਨ।
Related














