4 ਮਾਰਚ 2025 Aj Di Awaaj
ਨਵੀਂ ਦਿੱਲੀ – ਚੈਂਪੀਅਨਜ਼ ਟ੍ਰਾਫੀ ਦੇ ਸੈਮੀਫਾਈਨਲ ਮੈਚ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦੀ ਚੋਣ ਕੀਤੀ। 27 ਓਵਰਾਂ ਦੀ ਖੇਡ ਪੂਰੀ ਹੋਣ ਤੱਕ ਆਸਟ੍ਰੇਲੀਆ ਨੇ 4 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਲਈਆਂ ਹਨ। ਸਟੀਵ ਸਮਿਥ ਅਤੇ ਐਲੇਕਸ ਕੈਰੀ ਕ੍ਰੀਜ਼ ‘ਤੇ ਮੌਜੂਦ ਹਨ, ਜਦਕਿ ਸਮਿਥ ਨੇ ਆਪਣੀ ਹੱਥੀਂ ਫਿਫਟੀ ਪੂਰੀ ਕਰ ਲਈ ਹੈ।
ਭਾਰਤੀ ਗੇਂਦਬਾਜ਼ਾਂ ਵਿੱਚ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੋਸ਼ ਇੰਗਲਿਸ (11 ਦੌੜਾਂ) ਅਤੇ ਮਾਰਨਸ ਲਾਬੁਸ਼ਾਨੇ (29 ਦੌੜਾਂ) ਨੂੰ ਪਵੇਲੀਅਨ ਭੇਜਿਆ। ਵਰੁਣ ਚੱਕਰਵਰਤੀ ਨੇ ਟ੍ਰੈਵਿਸ ਹੈੱਡ (39 ਦੌੜਾਂ) ਨੂੰ ਆਊਟ ਕਰਵਾਇਆ, ਜਿਸ ਦਾ ਕੈਚ ਸ਼ੁਭਮਨ ਗਿੱਲ ਨੇ ਲਿਆ।
ਇਸ ਮੈਚ ਦੌਰਾਨ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੂੰ ਕਈ ਮੌਕੇ ਮਿਲੇ। 22ਵੇਂ ਓਵਰ ਵਿੱਚ ਸ਼ਮੀ ਨੇ ਸਟੀਵ ਸਮਿਥ ਦਾ ਕੈਚ ਛੱਡਿਆ, ਜਦਕਿ 14ਵੇਂ ਓਵਰ ਵਿੱਚ ਜਡੇਜਾ ਦੀ ਗੇਂਦ ਸਟੰਪ ‘ਤੇ ਲੱਗਣ ਬਾਵਜੂਦ ਵੀ ਵਿਕਟ ਨਹੀਂ ਡਿੱਗੀ। ਟ੍ਰੈਵਿਸ ਹੈੱਡ ਨੂੰ ਵੀ 2 ਮੌਕੇ ਮਿਲੇ, ਪਰ ਆਖਿਰਕਰ ਉਹ ਚੱਕਰਵਰਤੀ ਦੀ ਗੇਂਦ ‘ਤੇ ਆਊਟ ਹੋ ਗਿਆ।
ਭਾਰਤੀ ਫੀਲਡਿੰਗ ਵਿੱਚ ਕੁਝ ਕਮਜੋਰੀਆਂ ਵੀ ਰਹੀਆਂ। ਮੈਚ ਦੇ ਪਹਿਲੇ ਹੀ ਓਵਰ ਵਿੱਚ ਸ਼ਮੀ ਨੇ ਹੈੱਡ ਦਾ ਕੈਚ ਛੱਡ ਦਿੱਤਾ, ਜਦਕਿ ਜਡੇਜਾ ਵੀ ਰਨ-ਆਉਟ ਦਾ ਮੌਕਾ ਗਵਾ ਬੈਠਾ। ਸ਼ਮੀ ਨੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਕੂਪਰ ਕੋਨੋਲੀ ਨੂੰ ਖਾਤਾ ਖੋਲ੍ਹਣ ਤੋਂ ਪਹਿਲਾਂ ਹੀ ਆਊਟ ਕਰ ਦਿੱਤਾ।
