ਹੈਦਰਾਬਾਦ 29 July 2025 AJ DI Awaaj
National Desk : ਹੈਦਰਾਬਾਦ ਵਿੱਚ ਇੱਕ ਗੰਭੀਰ ਗੈਰ-ਕਾਨੂੰਨੀ ਸਰੋਗੇਸੀ ਅਤੇ ਬੱਚਿਆਂ ਦੀ ਤਸਕਰੀ ਨਾਲ ਜੁੜੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਰਾਜਸਥਾਨੀ ਜੋੜੇ, ਜੋ ਇਸ ਸਮੇਂ ਸਿਕੰਦਰਾਬਾਦ ਵਿੱਚ ਵੱਸ ਰਿਹਾ ਹੈ, ਨੇ ਆਪਣੇ ਸਰੋਗੇਸੀ ਰਾਹੀਂ ਪੈਦਾ ਹੋਏ ਪੁੱਤਰ ਦਾ ਡੀਐਨਏ ਟੈਸਟ ਕਰਵਾਇਆ। ਟੈਸਟ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ — ਬੱਚਾ ਉਨ੍ਹਾਂ ਨਾਲ ਜੈਵਿਕ ਤੌਰ ‘ਤੇ ਨਹੀਂ ਜੁੜਿਆ ਹੋਇਆ ਸੀ।
ਜੋੜੇ ਨੇ ਇਹ ਬੱਚਾ ਯੂਨੀਵਰਸਲ ਸ੍ਰਿਸ਼ਟੀ ਫਰਟੀਲਿਟੀ ਸੈਂਟਰ ਰਾਹੀਂ ਹਾਸਲ ਕੀਤਾ ਸੀ, ਜਿਸ ਨੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਸਰੋਗੇਸੀ ਰਾਹੀਂ ਪੈਦਾ ਹੋਣ ਵਾਲਾ ਬੱਚਾ ਉਨ੍ਹਾਂ ਦੇ ਨਮੂਨਿਆਂ ਤੋਂ ਜੈਵਿਕ ਤੌਰ ‘ਤੇ ਉਤਪੰਨ ਹੋਵੇਗਾ। ਪਰ ਸੱਚਾਈ ਇਹ ਸੀ ਕਿ ਬੱਚਾ ਕਿਸੇ ਹੋਰ ਜੋੜੇ ਤੋਂ ਸੀ ਅਤੇ ਇਕ ਨਕਲੀ ਜਨਮ ਸਰਟੀਫਿਕੇਟ ਦੇ ਜ਼ਰੀਏ ਉਨ੍ਹਾਂ ਨੂੰ ਸੌਂਪਿਆ ਗਿਆ।
ਜਦੋਂ ਜੋੜੇ ਨੇ ਕਲੀਨਿਕ ਤੋਂ ਸਵਾਲ ਪੁੱਛਣੇ ਸ਼ੁਰੂ ਕੀਤੇ, ਤਾਂ ਉਨ੍ਹਾਂ ਨੂੰ ਟਾਲਮਟੋਲ ਅਤੇ ਧਮਕੀਆਂ ਮਿਲਣ ਲੱਗੀਆਂ। ਨਿਰਾਸ਼ ਹੋ ਕੇ, ਉਨ੍ਹਾਂ ਨੇ ਗੋਪਾਲਪੁਰਮ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਛਾਪੇਮਾਰੀ ਤੇ ਗ੍ਰਿਫ*ਤਾ*ਰੀ
ਪੁਲਿਸ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਰੈਜੀਮੈਂਟਲ ਬਾਜ਼ਾਰ ਸਥਿਤ ਕਲੀਨਿਕ ‘ਤੇ ਛਾਪਾ ਮਾਰਿਆ ਅਤੇ ਘੱਟੋ-ਘੱਟ 10 ਲੋਕਾਂ ਨੂੰ ਗ੍ਰਿ*ਫ਼ਤਾ*ਰ ਕੀਤਾ। ਗ੍ਰਿਫ਼*ਤਾਰ ਹੋਣ ਵਾਲਿਆਂ ਵਿੱਚ ਕਲੀਨਿਕ ਦੀ ਮੈਨੇਜਰ ਡਾ. ਅਤਲੂਰੀ ਨਮਰਤਾ ਉਰਫ਼ ਪਚੀਪਾਲ ਨਮਰਤਾ ਵੀ ਸ਼ਾਮਲ ਹੈ, ਜੋ ਮੁੱਖ ਦੋਸ਼ੀ ਮੰਨੀ ਜਾ ਰਹੀ ਹੈ।
ਕੀ ਖੁਲਾਸਾ ਹੋਇਆ ਜਾਂਚ ਦੌਰਾਨ?
- ਕਲੀਨਿਕ 2021 ਤੋਂ ਬਿਨਾਂ ਰਜਿਸਟ੍ਰੇਸ਼ਨ ਦੇ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਿਹਾ ਸੀ।
- ਡਾ. ਨਮਰਤਾ ਨੇ ਇੱਕ ਹੋਰ ਪ੍ਰਮਾਣਿਤ ਡਾਕਟਰ ਦੇ ਨਾਮ ਦੀ ਅੜਿੱਕੀ ਲੈ ਕੇ ਕਲੀਨਿਕ ਚਲਾਇਆ।
- ਨਿਸ਼ਾਨਾ ਵੱਧਤਰ ਗਰੀਬ, ਅਣਜਾਣ ਅਤੇ ਲੋੜਵੰਦ ਔਰਤਾਂ ਬਣੀਆਂ।
- ਇਨ੍ਹਾਂ ਔਰਤਾਂ ਨੂੰ ਲਾਲਚ ਦੇ ਕੇ ਗਰਭਵਤੀ ਕੀਤਾ ਜਾਂਦਾ ਸੀ ਅਤੇ ਬੱਚੇ ਸਰੋਗੇਸੀ ਜੋੜਿਆਂ ਨੂੰ ਵੇਚੇ ਜਾਂਦੇ ਸਨ।
- ਨਵਜੰਮੇ ਬੱਚਿਆਂ ਲਈ 20 ਤੋਂ 30 ਲੱਖ ਰੁਪਏ ਦੀ ਲੇਣ-ਦੇਣ ਹੋ ਰਹੀ ਸੀ।
- ਇੱਕ ਜਾਅਲੀ ਕੰਪਨੀ “ਇੰਡੀਅਨ ਸਪਰਮ ਟੈਕ” ਰਾਹੀਂ ਸ਼ੁਕਰਾਣੂ ਅਤੇ ਅੰਡਿਆਂ ਦੀ ਗੈਰ-ਕਾਨੂੰਨੀ ਤਸਕਰੀ ਕੀਤੀ ਜਾਂਦੀ ਸੀ।
ਹੋਰ ਗ੍ਰਿਫ਼ਤਾਰੀ
- ਪੰਕਜ ਸੋਨੀ (ਇੰਡੀਅਨ ਸਪਰਮ ਟੈਕ ਦਾ ਖੇਤਰੀ ਪ੍ਰਬੰਧਕ)
- ਡਾ. ਨਮਰਤਾ ਦਾ ਪੁੱਤਰ ਜਯੰਤ ਕ੍ਰਿਸ਼ਨਾ, ਜੋ ਵਿੱਤ ਸੰਭਾਲਦਾ ਸੀ
- ਲੈਬ ਟੈਕਨੀਸ਼ੀਅਨ ਕਲਿਆਣੀ ਅਚਯੰਮਾ
- ਅਨੱਸਥੀਸੀਓਲੋਜਿਸਟ ਐਨ. ਸਦਾਨੰਦਮ
- ਭਰੂਣ ਵਿਗਿਆਨੀ ਜੀ. ਚੇਨਾ ਰਾਓ
- ਬੱਚੇ ਦੇ ਅਸਲੀ ਮਾਪੇ, ਮੁਹੰਮਦ ਅਲੀ ਆਦਿਲ ਅਤੇ ਨਸਰੀਨ ਬੇਗਮ (ਅਸਾਮ ਤੋਂ)
ਬੱਚੇ ਦੀ ਸੁਰੱਖਿਆ
ਪੁਲਿਸ ਨੇ ਬੱਚੇ ਨੂੰ ਬਾਲ ਸੁਰੱਖਿਆ ਅਧੀਨ “ਸ਼ਿਸ਼ੂ ਵਿਹਾਰ” ਨਿਵਾਸ ਵਿੱਚ ਭੇਜ ਦਿੱਤਾ ਹੈ।
ਅਧਿਕਾਰਤ ਬਿਆਨ
ਡੀ.ਸੀ.ਪੀ. ਐਸ. ਰਸ਼ਮੀ ਪੇਰੂਮਲ ਨੇ ਕਿਹਾ ਕਿ ਇਹ ਕੇਵਲ ਇੱਕ ਮਾਮਲਾ ਨਹੀਂ, ਬਲਕਿ ਇੱਕ ਵੱਡਾ ਅੰਤਰਰਾਜੀ ਰੈਕੇਟ ਸੀ ਜੋ ਲੋਕਾਂ ਦੀ ਮਾਸੂਮ ਇੱਛਾ — ਮਾਪੇ ਬਣਨ ਦੀ — ਨਾਲ ਖਿਲਵਾਰ ਕਰ ਰਿਹਾ ਸੀ।
ਇਹ ਮਾਮਲਾ ਨਾ ਸਿਰਫ ਗੈਰ-ਕਾਨੂੰਨੀ ਸਰੋਗੇਸੀ ਦੀ ਹਕੀਕਤ ਨੂੰ ਬੇਨਕਾਬ ਕਰਦਾ ਹੈ, ਬਲਕਿ ਫਰਟੀਲਿਟੀ ਇੰਡਸਟਰੀ ਵਿੱਚ ਮੌਜੂਦ ਬੇਕਾਬੂ ਲਾਭਖੋਰੀ ਨੂੰ ਵੀ ਉਜਾਗਰ ਕਰਦਾ ਹੈ। ਸਰਕਾਰ ਅਤੇ ਸਿਹਤ ਵਿਭਾਗ ਵਲੋਂ ਹੁਣ ਇਸ ਖੇਤਰ ‘ਚ ਸਖਤ ਨਿਯਮਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
