ਹੜ੍ਹ ਪ੍ਰਭਾਵਿਤ ਏਰੀਏ ਵਿੱਚ ਹਾਈਬਰਿਡ ਸਬਜੀਆਂ

39

ਤਰਨ ਤਾਰਨ, 21 ਨਵੰਬਰ 2025 AJ DI Awaaj

Punjab Desk :  ਬਾਗਬਾਨੀ ਵਿਭਾਗ ਪੰਜਾਬ ਵੱਲੋਂ ਖੇਤੀ ਵਿਭੰਨਤਾ ਲਈ ਵੱਖ-ਵੱਖ ਮੱਦਾਂ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਸ੍ਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਬਾਰਸ਼ਾਂ ਨਾਲ ਕਾਫੀ ਨੁਕਸਾਨ ਹੋਇਆ ਹੈ। ਜਿਸ ਵਿੱਚ ਜਿਆਦਾਤਰ ਸਬਜ਼ੀਆਂ ਪ੍ਰਭਾਵਿਤ ਹੋਈਆਂ ਹਨ। ਐੱਮ.ਆਈ.ਡੀ.ਐਚ. ਸਕੀਮ ਅਧੀਨ ਹਾਈਬਰਿੱਡ ਸਬਜੀਆਂ ਲਈ ਸਪੈਸ਼ਲ ਤੌਰ ਤੇ ਬਜਟ ਅਲਾਟ ਹੋਇਆ ਹੈ, ਜਿਸ ਤਹਿਤ 24000/- ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਉਪਲੱਬਧ ਹੈ। ਇਸ ਤੋਂ ਇਲਾਵਾ ਪਿਆਜ ਤੇ ਲਸਣ ਤੇ 20000/- ਰੁਪਏ ਦੀ ਸਬਸਿਡੀ ਉਪਲੱਬਧ ਹੈ। ਇਹ ਸਬਸਿਡੀ ਪ੍ਰਤੀ ਜਿਮੀਂਦਾਰ ਵੱਧ ਤੋਂ ਵੱਧ 2 ਹੈਕਟੇਅਰ ਤੱਕ ਪ੍ਰਾਪਤ ਕਰ ਸਕਦੇ ਹਨ। ਉਹਨਾਂ ਨੇ ਜਿਮੀਂਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਜਿਮੀਂਦਾਰਾਂ ਨੇ ਹਾਈਬਰਿੱਡ ਸਬਜੀਆਂ ਲਗਾਈਆਂ ਹਨ ਉਹ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਕੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ।