ਹੁਸ਼ਿਆਰਪੁਰ ਵੱਲੋਂ 14 ਨਵੰਬਰ ਨੂੰ ਤ੍ਰੈ- ਭਾਸ਼ਾ ਕਵੀ ਦਰਬਾਰ

70

ਹੁਸ਼ਿਆਰਪੁਰ, 12 ਨਵੰਬਰ 2025 AJ DI Awaaj

Punjab Desk : ਪੰਜਾਬ ਸਰਕਾਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ ਵੱਲੋਂ  ਪੰਜਾਬੀ ਵਿਕਾਸ ਮੰਚ ਹਰਿਆਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨਲ ਟਰੱਸਟ ਡੱਲੇਵਾਲ ਦੇ ਸਹਿਯੋਗ ਨਾਲ ਪੰਜਾਬੀ ਮਾਹ ਨੂੰ ਸਮਰਪਿਤ ਤ੍ਰੈ- ਭਾਸ਼ਾ ਕਵੀ ਦਰਬਾਰ ਮਿਤੀ 14 ਨਵੰਬਰ,2025 ਦਿਨ ਸ਼ੁਕਰਵਾਰ, ਸਮਾਂ 10:30 ਵਜੇ ਸਵੇਰੇ ਸ਼੍ਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਡੱਲੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਵਿਸ਼ੇਸ਼ ਮਹਿਮਾਨ ਪ੍ਰੋ. ਮਨੋਜ ਕਪੂਰ ਟ੍ਰਿਪਲ ਐੱਮ ਸਕੂਲ  ਹੁਸ਼ਿਆਰਪੁਰ ਹੋਣਗੇ। ਸਮਾਗਮ ਵਿੱਚ ਪਹੁੰਚ ਰਹੇ ਕਵੀਜਨ ਪੰਜਾਬੀ ਭਾਸ਼ਾ ਤੋਂ ਜਸਬੀਰ ਸਿੰਘ ਧੀਮਾਨ ,  ਨਵਤੇਜ ਗੜ੍ਹਦੀਵਾਲਾ, ਰਘਬੀਰ ਸਿੰਘ ਟੇਰਕਿਆਣਾ, ਪ੍ਰੋ. ਮਲਕੀਤ ਜੌੜਾ, ਹਿੰਦੀ ਤੋਂ ਮੀਨਕਸ਼ੀ ਮੈਨਨ, ਅੰਜੂ ਵੀ ਰੱਤੀ, ਇੰਦਰਜੀਤ ਚੌਧਰੀ, ਪ੍ਰਿੰ. ਤਿਮਾਤਨੀ ਆਹਲੂਵਾਲੀਆ ਅਤੇ ਉਰਦੂ ਤੋਂ ਮੁਹੰਮਦ ਏਜਾਜ਼ ਫਾਰੂਕੀ , ਸੁਭਾਸ਼ ਗੁਪਤਾ ਸ਼ਫੀਕ, ਕਮਲ ਨੈਨ, ਵਿਕਾਸਦੀਪ ਮੁਸਾਫਿਰ ਪਹੁੰਚ ਰਹੇ ਹਨ। ਭਾਸ਼ਾ ਵਿਭਾਗ ਵੱਲੋਂ 13 ਅਤੇ 14 ਨਵੰਬਰ ਦੋਵੇਂ ਦਿਨ ਪੁਸਤਕ ਪ੍ਰਦਸ਼ਨੀ ਲਗਾਈ ਜਾਵੇਗੀ।  ਇਲਾਕੇ ਦੇ ਸਾਹਿਤ ਪ੍ਰੇਮੀਆਂ , ਵਿਦਵਾਨਾਂ, ਅਧਿਆਪਕਾਂ ਅਤੇ ਸਕੂਲਾਂ ਕਾਲਜਾਂ ਦੇ ਭਾਸ਼ਾ ਮੰਚਾਂ ਨੂੰ ਪੁਸਤਕਾਂ ਖਰੀਦਣ  ਤੇ ਸਾਹਿਤਕ ਗਤੀਵਿਧੀਆਂ  ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।