ਸੁਰਜੀਤ ਹਾਕੀ ਅਕੈਡਮੀ ਕਰੇਗੀ ਹਾਕੀ ਮੈਚਾਂ ਦਾ ਆਯੋਜਨ ।
ਜਲੰਧਰ, 06 ਨਵੰਬਰ, 2025 ਅਜ ਦੀ ਆਵਾਜ਼
Sports Desk: ਹਾਕੀ ਇੰਡੀਆ ਨੇ ਭਾਰਤੀ ਹਾਕੀ ਦੇ 100 ਸਾਲਾਂ ਦੇ ਗੌਰਵਮਈ ਵਿਰਸੇ ਨੂੰ ਸਮਰਪਿਤ ਕਰਦਿਆਂ 7 ਨਵੰਬਰ 2025 ਨੂੰ ਦੇਸ਼ ਦੇ 550 ਤੋਂ ਵੱਧ ਜ਼ਿਲ੍ਹਿਆਂ ਵਿੱਚ ਵਿਸ਼ਾਲ ਉਤਸਵ ਮਨਾਉਣ ਦਾ ਐਲਾਨ ਕੀਤਾ ਹੈ। ਇਹ ਇਤਿਹਾਸਕ ਦਿਨ 7 ਨਵੰਬਰ 1925 ਨੂੰ ਹੋਏ ਹਾਕੀ ਇੰਡੀਆ ਦੇ ਸਥਾਪਨਾ ਦਿਵਸ ਨੂੰ ਦਰਸਾਉਂਦਾ ਹੈ, ਜਿਸ ਨੇ ਭਾਰਤ ਨੂੰ 8 ਓਲੰਪਿਕ ਸੋਨੇ ਅਤੇ ਵਿਸ਼ਵ ਪੱਧਰੀ ਜਾਦੂਗਰਾਂ ਵਰਗੇ ਖਿਡਾਰੀਆਂ ਦਿੱਤੇ ਹਨ।
ਸੁਰਜੀਤ ਹਾਕੀ ਸੁਸਾਈਟੀ ਦੇ ਵਰਕਿੰਗ ਪ੍ਰਧਾਨ ਸ਼੍ਰੀ ਐੱਲ ਆਰ ਨਈਅਰ ਅਨੁਸਾਰ ਇਸ ਮੌਕੇ ‘ਤੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਵੱਲੋਂ 7 ਨਵੰਬਰ 2025 ਨੂੰ ਦੋ ਮੈਚਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ਵਿੱਚ ਸਵੇਰੇ 8:00 ਵਜੇ ਤੋਂ ਸ਼ੁਰੂ ਹੋਣ ਵਾਲੇ ਇਹ ਮੈਚ ਕ੍ਰਮਵਾਰ ਪੀ.ਆਈ.ਐੱਸ-XI ਬਨਾਮ ਜਲੰਧਰ-XI ਅਤੇ ਸੁਰਜੀਤ-XI ਬਨਾਮ ਐਲਫਾ-XI ਖੇਡੇ ਜਾਣਗੇ । ਉਹਨਾਂ ਅੱਗੇ ਕਿਹਾ ਕਿ ਇਹ ਉਤਸਵ ਨਾ ਸਿਰਫ਼ ਭੂਤਕਾਲ ਨੂੰ ਯਾਦ ਕਰਨ ਵਾਲਾ, ਸਗੋਂ ਭਵਿੱਖ ਲਈ ਵੀ ਪ੍ਰੇਰਨਾ ਵਾਲਾ ਹੋਵੇਗਾ। ਸਾਰੇ ਹਾਕੀ ਪ੍ਰੇਮੀਆਂ ਨੂੰ ਇਸ ਇਤਿਹਾਸਕ ਦਿਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਟੀਮਾਂ ਹੇਠ ਲਿਖੇ ਅਨੁਸਾਰ ਹਨ:-
ਐਲਫਾ-XI ਟੀਮ : ਨਿਤੀਸ਼, ਅੰਸ਼ੂ, ਹਰਮਨ ਸਿੰਘ, ਅਮਿਤੋਜ ਸਿੰਘ, ਅੰਮ੍ਰਿਤ ਪਾਲ ਸਿੰਘ, ਸੁਮਿਤ, ਵਿਕਾਸ, ਰਵਿੰਦਰ, ਸੋਨੂ, ਅਜੈ ਕੁਮਾਰ, ਮੁਨੀਸ਼ ਕੁਮਾਰ, ਦਿਸ਼ਾਂਤ, ਉੱਜਵਲ, ਅਮਨਵੀਰ ਸਿੰਘ, ਹਰਸ਼ਦੀਪ, ਸਨੋਜ, ਸੌਰਵ, ਈਸ਼ਾਂਤ ।
ਸੁਰਜੀਤ-XI ਟੀਮ : ਹਰਨੂਰਜੋਤ, ਈਸ਼ਾੰਤ, ਅਵੀਸ਼, ਵਾਰਿਸ, ਆਰਾਇਣ, ਰਣਵੀਰ ਸਿੰਘ, ਅਜੈ, ਸਮੀਰ, ਪ੍ਰਭਕੀਰਤ ਸਿੰਘ, ਮੋਹਿਤ, ਆਦਿਤਿਆ ਸਵਾਮੀ, ਮਾਧਵ, ਅਸ਼ੀਸ਼, ਹਰੀਸ਼, ਕਰਨਵੀਰ, ਕਾਰਤਿਕ ਠਾਕੁਰ, ਸੁਮਿਤ ਜੌਲੀ, ਸ਼ਕਸ਼ਮ ।
ਪੀ.ਆਈ.ਐੱਸ-XI : ਹਰਏਕਮਬੀਰ ਸਿੰਘ, ਸ਼ਾਹਬਾਜ਼ ਪ੍ਰੀਤ ਸਿੰਘ, ਦਿਲਜਾਨ ਸਿੰਘ, ਅਕਾਸ਼ਦੀਪ ਸਿੰਘ, ਅਕਸ਼ਿਤ ਸਲਾਰੀਆ, ਨਵਦੀਪ ਕੁਮਾਰ, ਕੁਸ਼ਲ ਸ਼ਰਮਾ, ਅਜੈ ਪਾਲ ਸਿੰਘ, ਗੁਰਸਿਮਰਨ ਪ੍ਰੀਤ ਸਿੰਘ, ਗੁਰਸਾਹਿਲ ਸਿੰਘ (ਜੀ.ਕੇ.), ਤਰਨ ਸਿੰਘ ਗਿੱਲ (ਜੀ.ਕੇ.), ਹਰਮਨਦੀਪ ਸਿੰਘ, ਹਰਸ਼ਦੀਪ ਸਿੰਘ, ਦਲਜੀਤ ਸਿੰਘ, ਯੁਵਰਾਜ ਸਿੰਘ, ਜਸ਼ਨਪ੍ਰੀਤ ਸਿੰਘ, ਕਸ਼ਸ਼ਪ੍ਰੀਤ ਸਿੰਘ, ਸਾਹਿਬਜੀਤ ਸਿੰਘ ਔਜਲਾ
ਜਲੰਧਰ-XI : ਪ੍ਰੀਤਇੰਦਰ ਸਿੰਘ, ਦਿਲਸ਼ਾਦ ਸਿੰਘ, ਰਾਜਨ ਸਿੰਘ, ਸਾਹਿਬ ਅਖਤਰ, ਅਭਿਸ਼ੇਕ ਗੋਰਕੀ, ਅਰੁਣ ਪਾਲ ਸਿੰਘ, ਅਸ਼ਵੀਰ ਸਿੰਘ, ਚਰਨਜੀਤ ਸਿੰਘ, ਗੁਰਬਖਸੀਸ਼ ਸਿੰਘ, ਹਰਮੋਲਬੀਰ ਸਿੰਘ, ਕਰਨ ਸਿੰਘ, ਲਵਨੂਰ ਸਿੰਘ, ਮਨਜੋਤ ਸਿੰਘ, ਮਨਪ੍ਰੀਤ ਸਿੰਘ, ਮਨਰੂਪ ਸਿੰਘ, ਰੋਹਨ ਭੂਸ਼ਣ, ਸਹਿਜਪਾਲ ਸਿੰਘ, ਅਰਸ਼ਦੀਪ ਸਿੰਘ ।














