ਹਿਮਾਚਲ: ਸੀਐਮ ਸੁੱਕੂ ਦਾ ਵੱਡਾ ਐਲਾਨ, ਚਿੱਟਾ ਤਸਕਰਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਮਿਲੇਗਾ 10 ਹਜ਼ਾਰ ਤੋਂ 5 ਲੱਖ ਰੁਪਏ ਤੱਕ ਇਨਾਮ

15
ਹਿਮਾਚਲ: ਸੀਐਮ ਸੁੱਕੂ ਦਾ ਵੱਡਾ ਐਲਾਨ, ਚਿੱਟਾ ਤਸਕਰਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਮਿਲੇਗਾ 10 ਹਜ਼ਾਰ ਤੋਂ 5 ਲੱਖ ਰੁਪਏ ਤੱਕ ਇਨਾਮ

1 ਦਸੰਬਰ, 2025 ਅਜ ਦੀ ਆਵਾਜ਼

Himachal Desk:  ਸੋਮਵਾਰ ਨੂੰ ਧਰਮਸ਼ਾਲਾ ਵਿੱਚ ਚਿੱਟੇ ਦੇ ਵਿਰੁੱਧ ਹੋਏ ਮਹਾ ਵਾਕਥਾਨ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਕੂ ਨੇ ਨਸ਼ੇ ਖ਼ਿਲਾਫ਼ ਵੱਡੀ ਘੋਸ਼ਣਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਚਿੱਟਾ ਤਸਕਰਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਨੂੰ 10 ਹਜ਼ਾਰ ਤੋਂ 5 ਲੱਖ ਰੁਪਏ ਤੱਕ ਇਨਾਮ ਦਿੱਤਾ ਜਾਵੇਗਾ।

ਕਾਂਗੜਾ ਜ਼ਿਲ੍ਹਾ ਮੁੱਖ ਦਫ਼ਤਰ ਵਿੱਚ ਹੋਏ ਇਸ ਸਮਾਗਮ ਵਿੱਚ ਸੀਐਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸ਼ਪਥ ਦਿਲਾਈ। ਵਾਕਥਾਨ ਵਿੱਚ ਸੈਂਕੜੇ ਸਕੂਲੀ ਵਿਦਿਆਰਥੀਆਂ, ਕਾਲਜਾਂ ਦੇ ਨੌਜਵਾਨਾਂ, ਮਹਿਲਾ ਮੰਡਲਾਂ, ਯੂਥ ਕਲੱਬਾਂ, ਸਵੈਸੇਵੀ ਸੰਸਥਾਵਾਂ, ਵਪਾਰਕ ਸੰਗਠਨਾਂ ਅਤੇ ਆਮ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਦੌਰਾਨ ਹਿਮਾਚਲ ਪੁਲਿਸ ਆਰਕੈਸਟਰਾ “ਹਾਰਮਨੀ ਆਫ ਦ ਪਾਈਨਜ਼” ਦੀ ਧੁਨ ’ਤੇ ਭਾਗੀਦਾਰਾਂ ਨੇ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦਿਆਂ ਡਾਂਸ ਵੀ ਕੀਤਾ। ਧਰਮਸ਼ਾਲਾ ਵਾਕਥਾਨ ਨਾਲ ਹੀ ਜ਼ਿਲ੍ਹੇ ਵਿੱਚ ਚਿੱਟੇ ਵਿਰੁੱਧ ਮੁਹਿੰਮ ਦੀ ਸਰਕਾਰੀ ਸ਼ੁਰੂਆਤ ਹੋ ਗਈ ਹੈ।