ਨੰਗਲ,12 ਫਰਵਰੀ Aj Di Awaaj
ਦੇਰ ਸ਼ਾਮ ਨੰਗਲ-ਊਨਾ ਮੁੱਖ ਮਾਰਗ ‘ਤੇ ਪਿੰਡ ਕਲਸੇੜਾ ਦੇ ਕੋਲ ਊਨਾ ਤੋਂ ਨੰਗਲ ਵਾਲੇ ਪਾਸੇ ਆ ਰਹੀਪੰਜਾਬ ਰੋਡਵੇਜ਼ ਦੀ ਪਨਬੱਸ ਨਾਲ ਇੱਕ ਸਕੂਟੀ ਟਕਰਾਅ ਜਾਣ ਨਾਲ ਸਕੂਟੀ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵੇਂ ਨੌਜਵਾਨ ਨਜ਼ਦੀਕੀ ਪਿੰਡ ਬਾਸ ਦੇ ਰਹਿਣ ਵਾਲੇ ਸਨ। ਇਸ ਦਰਦਨਾਕ ਹਾਦਸੇ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਤੇ ਜਿਸ ਨਾਲ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਗੌਰਤਲਬ ਹੈ ਕਿ ਮਹਿਤਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਿੰਗਲ ਸੜਕ ਹੋਣ ਦੇ ਚਲਦਿਆਂ ਹਰ ਰੋਜ਼ ਇਸ ਸੜਕ ਤੇ ਕੋਈ ਨਾ ਕੋਈ ਭਿਆਨਕ ਹਾਦਸਾ ਵਾਪਰ ਦਾ ਹੈ ਤੇ ਬਹੁਤ ਲੋਕ ਇਹਨਾਂ ਦਰਦਨਾਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਏਥੋਂ ਤੱਕ ਕਿ ਹੁਣ ਇਹ ਸੜਕ ਖੂਨੀ ਸੜਕ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਹੈ। ਅੱਜ ਹੋਏ ਇਸ ਹਾਦਸੇ ਨੇ ਇਕ ਵਾਰ ਫੇਰ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ।
ਇਸ ਸੜਕ ਹਾਦਸੇ ਵਿੱਚ ਮਾਰੇ ਗਏ ਦੋਨੇ ਨੌਜਵਾਨਾਂ ਦੀ ਡੈਡ ਬੋਡੀ ਨੰਗਲ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦੀ ਗਈ। ਜਿੱਥੇ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਇਹਨਾਂ ਦੋਨਾਂ ਨੌਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸੇ ਸੜਕ ਹਾਦਸੇ ਦੀ ਨਯਾ ਨੰਗਲ ਪੁਲਿਸ ਚੌਂਕੀ ਦੇ ਵੱਲੋਂ ਹਾਦਸਿਆਂ ਦਾ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਜਦਕਿ ਇਸ ਸੜਕੀ ਹਾਦਸੇ ਵਿੱਚ ਪਨ ਬੱਸ ਨੂੰ ਆਪਣੇ ਕਬਜ਼ੇ ਵਿੱਚ ਨਿਆ ਨੰਗਲ ਚੌਕੀ ਦੇ ਵਿੱਚ ਲੈ ਆਏ ਹਨ। ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਨੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਡੈਥ ਹਾਊਸ ਵਿੱਚ ਰਖਾ ਦਿੱਤੀਆਂ ਗਈਆਂ ਹੈ। ਜਿਨਾਂ ਦਾ ਕੱਲ ਪੋਸਟਮਾਰਟਮ ਕਰਾਉਣ ਤੋਂ ਬਾਅਦ ਡੈਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
