ਸ੍ਰੀ ਚਮਕੌਰ ਸਾਹਿਬ ਵਿਖੇ ਬਜੁਰਗਾਂ ਦੀ ਸਿਹਤ ਮੈਡੀਕਲ ਚੈੱਕਅਪ ਕੈਂਪ

17
ਰੂਪਨਗਰ, 12 ਫਰਵਰੀ 2026 AJ DI Awaaj
Punjab Desk : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਅੰਮ੍ਰਿਤਾ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ‘ਸਾਡੇ ਬਜੁਰਗ, ਸਾਡਾ ਮਾਣ’ ਮੁਹਿੰਮ ਤਹਿਤ ਅੱਜ 13 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਮਿਊਨਿਟੀ ਸੈਂਟਰ ਨੇੜੇ ਐਸ ਡੀ ਐਮ ਦਫਤਰ ਸ੍ਰੀ ਚਮਕੌਰ ਸਾਹਿਬ ਵਿਖੇ ਬਜੁਰਗਾਂ ਦੀ ਸਿਹਤ ਸਬੰਧੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮਾਂ ਵੱਲੋਂ ਓਪੀਡੀ, ਡਿਮੇਂਸ਼ੀਆ ਸਕ੍ਰੀਨਿੰਗ, ਐਨਸੀਡੀ ਸਕ੍ਰੀਨਿੰਗ, ਕੈਂਸਰ ਸਕ੍ਰੀਨਿੰਗ, ਆਰਥੋਪੀਡਿਕ ਚੈਕ-ਅੱਪ, ਅੱਖਾਂ ਦੀ ਜਾਂਚ, ਫਿਜ਼ੀਓਥੈਰੇਪੀ ਅਤੇ ਮਨੋਰੋਗ/ਕਲੀਨਿਕਲ ਮਨੋਵਿਗਿਆਨਕ ਮੁਲਾਂਕਣ ਸਬੰਧੀ ਚੈੱਕਅਪ ਕੀਤਾ ਜਾਵੇਗਾ।
ਸ਼੍ਰੀਮਤੀ ਅੰਮ੍ਰਿਤਾ ਬਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾਂ ਇਸ ਕੈਪ ਵਿੱਚ ਪੈਨਸ਼ਨ ਸਕੀਮਾਂ ਦੇ ਫਾਰਮ ਅਤੇ ਸੀਨੀਅਰ ਸਿਟੀਜਨ ਕਾਰਡ ਵੀ ਬਣਾਏ ਜਾਣਗੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਅੰਮ੍ਰਿਤਾ ਬਾਲਾ ਨੇ ਬਜੁਰਗਾਂ ਨੂੰ ਇਸ ਕੈਂਪ ਵਿੱਚ ਪਹੁੰਚਣ ਅਤੇ ਆਪਣੀ ਸਿਹਤ ਸਬੰਧੀ ਚੈਕਅੱਪ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਕੈਪ ਵਿੱਚ ਪਹੁੰਚ ਕੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।