ਬਰਨਾਲਾ, 26 ਫਰਵਰੀ 2026 AJ DI Awaaj
Punjab Desk : ਸਿਹਤ ਵਿਭਾਗ ਵੱਲੋਂ ਜ਼ਮੀਨੀ ਪੱਧਰ ‘ਤੇ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਵਿੱਚ ਹੋਰ ਵਾਧਾ ਕਰਦਿਆਂ “ਹੈਲਥ ਵੈਲਨੈੱਸ ਸੈਂਟਰ” ਪੱਧਰ ‘ਤੇ ਵੱਖ ਵੱਖ ਤਰ੍ਹਾਂ ਦੇ ਕੈਂਸਰਾਂ ਦੀ ਸਕਰੀਨਿੰਗ ਕਰਨ ਲਈ ਕਮਿਉਨਟੀ ਹੈਲਥ ਅਫ਼ਸਰਾਂ ਵਾਸਤੇ ਦਫ਼ਤਰ ਸਿਵਲ ਸਰਜਨ ਬਰਨਾਲਾ ਦੇ ਟ੍ਰੇਨਿੰਗ ਅਨੈਕਸੀ ਹਾਲ ਵਿਖੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਡਾ. ਹਰੀਪਾਲ ਸਿੰਘ ਸਿਵਲ ਸਰਜਨ ਬਰਨਾਲਾ ਦੀ ਪ੍ਰਧਾਨਗੀ ਅਤੇ ਡਾ. ਪ੍ਰਵੇਸ਼ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਬਰਨਾਲਾ ਦੇ ਸਮੂਹ “ਕਮਿਊਨਟੀ ਹੈਲਥ ਅਫ਼ਸਰਾਂ” ਨੂੰ ਕੈਂਸਰ( ਮੂੰਹ ਦਾ ਕੈਂਸਰ , ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਆਦਿ) ਦੀ ਮੁੱਢਲੀ ਪਹਿਚਾਣ ਕਰਨ ਲਈ ਵਿਸਥਾਰ ਸਹਿਤ ਟ੍ਰੇਨਿੰਗ ਦਿੱਤੀ ਗਈ ।
ਇਸ ਵਰਕਸ਼ਾਪ ਵਿੱਚ ਟ੍ਰੇਨਰ ਵੱਜੋਂ ਡਾ. ਵੰਦਨਾ ਭਾਂਬਰੀ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ, ਡਾ ਸ਼ਿਖਾ ਪਥੋਲੋਜਿਸਟ ਐਸ.ਡੀ.ਐਚ. ਤਪਾ , ਕੁਲਵੰਤ ਸਿੰਘ ਵਿਰਕ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਵੱਲੋਂ ਬਲਾਕ ਵਿੱਚ ਕੰਮ ਕਰਦੇ ਹੈਲਥ ਅਫ਼ਸਰਾਂ ਨੂੰ ਡਾਇਗਨੋਸਟਿਕ ਕਿੱਟ , ਕੈਂਸਰ ਸਕਰੀਨਿੰਗ ਵਿਸ਼ੇ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਕੇ ਪਿੰਡ ਪੱਧਰ ਉੱਪਰ ਹੀ ਇਸਦੇ ਮੁੱਢਲੇ ਲੱਛਣਾਂ ਦੀ ਪਛਾਣ ਰਾਹੀਂ ਬਣਦਾ ਇਲਾਜ ਕੀਤਾ ਜਾ ਸਕੇ।










