ਬਰਨਾਲਾ, 9 ਅਕਤੂਬਰ 2025 AJ DI Awaaj
Punjab Desk : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਅੰਨ੍ਹੇਪਣ ਅਤੇ ਨੇਤਰਹੀਣ ਪ੍ਰੋਗਰਾਮ ਤਹਿਤ “ਆਪਣੀਆਂ ਅੱਖਾਂ ਨੂੰ ਪਿਆਰ ਕਰੋ” ਵਿਸ਼ੇ ਅਧੀਨ 26 ਵਾਂ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਵੱਲੋਂ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ/ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਨੌਜਵਾਨ ਅਤੇ ਬੱਚੇ ਮੋਬਾਇਲ,ਟੈਬ, ਕੰਪਿਊਟਰ ਅਤੇ ਟੈਲੀਵੀਜ਼ਨ ਸਕਰੀਨ ਦੀ ਜਿਆਦਾਤਰ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ‘ਤੇ ਦਬਾਅ/ਅਸਰ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ ।
ਡਾ. ਦੀਪਤੀ ਅੱਖਾਂ ਦੇ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਕੰਪਿਊਟਰ,ਟੈਬ ਮੋਬਾਇਲ ਦੀ ਵਰਤੋਂ 20-20-20 ਦਾ ਨਿਯਮ ਜਿਵੇਂ ਹਰ 20 ਮਿੰਟ ਬਾਅਦ 20 ਸਕਿੰਟ ਦੀ ਬ੍ਰੇਕ ਲਓ ਅਤੇ ਬ੍ਰੇਕ ਦੌਰਾਨ 20 ਫੁੱਟ ਦੀ ਦੂਰੀ ‘ਤੇ ਪਈ ਹੋਈ ਚੀਜ਼ ਨੂੰ ਦੇਖੋ। ਅੱਖਾਂ ਦੀ ਸਮੇਂ-ਸਮੇਂ ਤੇ ਜਾਂਚ ਕਰਾਉਣੀ ਚਾਹੀਦੀ ਹੈ ।
ਕਰਮਜੀਤ ਸਿੰਘ ਅਪਥਾਲਮਿਕ ਅਫ਼ਸਰ ਨੇ ਦੱਸਿਆ ਕਿ ਲਗਾਤਾਰ ਸਕਰੀਨ ਨਹੀਂ ਦੇਖਣੀ ਚਾਹੀਦੀ ਅਤੇ ਅੱਖਾਂ ਨੂੰ ਵਾਰ-ਵਾਰ ਝਪਕਾਉਣਾ ਚਾਹੀਦਾ ਹੈ । ਕਾਲਾ ਮੋਤੀਆ ਤੋਂ ਬਚਾਅ ਲਈ 40 ਸਾਲ ਦੀ ਉਮਰ ਤੋਂ ਬਾਅਦ ਜਾਂ ਐਨਕ ਦਾ ਨੰਬਰ ਵਾਰ-ਵਾਰ ਬਦਲਣਾ ਅਤੇ ਲਗਾਤਾਰ ਸਿਰ ਦਰਦ ਹੋਣ ਤੇ ਸਮੇਂ-ਸਮੇਂ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਵੇਰੇ ਸ਼ਾਮ ਸੈਰ ਕਰਨੀ ਚਾਹੀਦੀ ਹੈ ਅਤੇ ਮੌਸਮ ਅਨੁਸਾਰ ਫ਼ਲ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।ਇਸ ਸਮੇਂ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ, ਹਰਜੀਤ ਸਿੰਘ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਅਤੇ ਅਰਾਧਨਾ ਸਹਾਇਕ ਪ੍ਰੋਗਰਾਮ ਐਨ ਪੀ ਸੀ ਬੀ ਹਾਜ਼ਰ ਸਨ।
