ਜੀਂਦ, ਹਰਿਆਣਾ: ਕਲਾਸ ਰੂਮ ‘ਚ ਅਧਿਆਪਕਾਂ ਵੱਲੋਂ ਮੋਬਾਈਲ ਦੀ ਵਰਤੋਂ ‘ਤੇ ਪਾਬੰਦੀ, ਡਾਇਰੀ ਅਪਡੇਟ ਕਰਨਾ ਲਾਜ਼ਮੀ
ਜੀਂਦ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਵੱਲੋਂ ਸਾਰੇ ਸਕੂਲਾਂ ਲਈ ਨਵਾਂ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਹੁਣ ਕੋਈ ਵੀ ਅਧਿਆਪਕ ਕਲਾਸ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰੇਗਾ। ਮੋਬਾਈਲ ਫੋਨ ਸਟਾਫ ਰੂਮ ਵਿੱਚ ਜਮ੍ਹਾ ਕਰਨਾ ਪਏਗਾ। ਇਹ ਕਦਮ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਧਿਆਨ ਕੇਂਦਰਤ ਕਰਵਾਉਣ ਲਈ ਚੁੱਕਿਆ ਗਿਆ ਹੈ। ਸਿੱਖਿਆ ਵਿਭਾਗ ਨੇ ਇਹ ਵੀ ਦੱਸਿਆ ਕਿ ਕਈ ਅਧਿਆਪਕ ਅਕਸਰ ਕਲਾਸ ਦੌਰਾਨ ਮੋਬਾਈਲ ਚਲਾਉਂਦੇ ਹਨ, ਜਿਸ ਨਾਲ ਬੱਚਿਆਂ ਦੀ ਸਿੱਖਣ ਦੀ ਪ੍ਰਕਿਰਿਆ ਪ੍ਰਭਾਵਤ ਹੁੰਦੀ ਹੈ। ਨਵੇਂ ਨਿਰਦੇਸ਼ਾਂ ਦੇ ਅਨੁਸਾਰ, ਅਧਿਆਪਕ ਆਪਣੀ ਰੋਜ਼ਾਨਾ ਡਾਇਰੀ “MIS Portal” ‘ਤੇ ਭਰਣਗੇ, ਚਾਹੇ ਉਹ ਡਿਊਟੀ ‘ਤੇ ਹੋਣ, ਟਰੇਨਿੰਗ, ਜਾਂ ਛੁੱਟੀ ‘ਤੇ। ਡਾਇਰੀ ਹਫਤਾਵਾਰੀ ਜਾਂ ਰੋਜ਼ਾਨਾ ਅਧਾਰ ‘ਤੇ ਭਰੀ ਜਾਵੇਗੀ ਅਤੇ ਸਕੂਲ ਇੰਚਾਰਜ ਵੱਲੋਂ ਪੋਰਟਲ ‘ਤੇ ਅਪਲੋਡ ਕੀਤੀ ਜਾਵੇਗੀ। ਡੀਡੀਓ, ਪ੍ਰਿੰਸੀਪਲ ਜਾਂ ਹੈਡਮਾਸਟਰ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਸ ਡਾਇਰੀ ਦੀ ਜਾਂਚ ਤੇ ਤਸਦੀਕ ਕਰੇ।
ਜੇ ਕਿਸੇ ਕਾਰਨ ਕਰਕੇ ਅਧਿਆਪਕ ਡਾਇਰੀ ਅਪਡੇਟ ਨਹੀਂ ਕਰ ਸਕਦਾ, ਤਾਂ ਉਸਨੂੰ 15 ਦਿਨ ਦਾ ਸਮਾਂ ਦਿੱਤਾ ਜਾਵੇਗਾ।ਡਾ. ਸੁਭਾਸ਼ ਵਰਮਾ (ਜ਼ਿਲ੍ਹਾ ਮੁਖੀ ਸਿੱਖਿਆ ਵਿਭਾਗ) ਨੇ ਦੱਸਿਆ ਕਿ ਇਹ ਕਦਮ ਸਿੱਖਿਆ ਦੀ ਗੁਣਵੱਤਾ ਵਧਾਉਣ ਅਤੇ ਵਿਦਿਆਰਥੀ-ਅਧਿਆਪਕ ਸੰਚਾਰ ਨੂੰ ਮਜ਼ਬੂਤ ਕਰਨ ਲਈ ਲਏ ਗਏ ਹਨ।
ਸਿੱਖਿਆ ਵਿਭਾਗ ਦੁਆਰਾ ਜਾਰੀ ਪੱਤਰ ਜਾਰੀ.
