ਹਮੀਰਪੁਰ:16 Sep 2025 AJ DI Awaaj
ਹਿਮਾਚਲ ਡੈਸਕ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੀ ਭੋਰਨਜ ਤਹਿਸੀਲ ਦੇ ਬੇਲਾਗ ਪਿੰਡ ਵਿੱਚ ਅੱਜ ਦਿਨ ਦਿਹਾੜੇ ਇੱਕ ਔਰਤ ਦੀ ਬੇਰਹਮੀ ਨਾਲ ਹੱ*ਤਿਆ ਕਰ ਦਿੱਤੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਘਟਨਾ ਇੰਨੀ ਅਚਾਨਕ ਵਾਪਰੀ ਕਿ ਪਿੰਡ ‘ਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਜਦੋਂ ਲੋਕਾਂ ਨੇ ਔਰਤ ਦਾ ਸ਼*ਵ ਵੇਖਿਆ, ਤਾਂ ਇਲਾਕੇ ਵਿੱਚ ਡਰ ਅਤੇ ਗੁੱਸਾ ਦੋਹਾਂ ਦਾ ਮਾਹੌਲ ਬਣ ਗਿਆ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਲੇ-ਦੁਆਲੇ ਦੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰੋਪੀ ਫ਼ਰਾਰ ਹੈ ਅਤੇ ਉਸ ਦੀ ਗ੍ਰਿ*ਫਤਾਰੀ ਲਈ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ।
ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
