NEET ’ਚ 11,304ਵਾਂ ਰੈਂਕ ਲੈ ਕੇ ਹਾਜੀਪੁਰ ਦੀ ਆਸਥਾ ਨੇ ਚਮਕਾਇਆ ਪੰਜਾਬ ਦਾ ਨਾਂ

18

ਹੁਸ਼ਿਆਰਪੁਰ 07 July 2025 AJ DI Awaaj

Punjab Desk : ਹਾਜੀਪੁਰ ਦੀ ਰਹਿਣ ਵਾਲੀ ਆਸਥਾ ਕੌਸ਼ਲ ਨੇ NEET 2024 ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਦੇਸ਼ ’ਚ 11,304ਵਾਂ ਰੈਂਕ ਹਾਸਲ ਕਰ ਲਿਆ ਹੈ। ਜਰਨਲ ਸ਼੍ਰੇਣੀ ਵਿੱਚ ਉਸਦਾ ਰੈਂਕ 5,096ਵਾਂ ਹੈ। ਪੰਜਾਬ ਦੀ ਰਾਜ ਪੱਧਰੀ ਰੈਂਕ ਲਿਸਟ ਹਾਲੇ ਜਾਰੀ ਨਹੀਂ ਹੋਈ, ਪਰ ਆਸਥਾ ਦੀ ਇਹ ਕਾਮਯਾਬੀ ਆਪਣੇ ਆਪ ਵਿੱਚ ਕਾਬਿਲ-ਏ-ਤਾਰੀਫ਼ ਹੈ। ਇਸ ਮੌਕੇ ਉਸ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਿਆਹ ਵਰਗਾ ਸਜਾਇਆ ਗਿਆ ਹੈ।

ਆਪਣੀ ਸਫਲਤਾ ‘ਤੇ ਖੁਸ਼ ਆਸਥਾ ਕਹਿੰਦੀ ਹੈ ਕਿ ਇਸ ਮੌਕੇ ’ਤੇ ਉਸ ਦੇ ਮਾਪਿਆਂ ਨੇ ਜੋ ਸਹਿਯੋਗ ਦਿੱਤਾ, ਉਹ ਬੇਮਿਸਾਲ ਸੀ। “ਮੇਰੇ ਮਾਪਿਆਂ ਨੇ ਮੇਰੀ ਪੜ੍ਹਾਈ ਲਈ ਹਮੇਸ਼ਾ ਹੌਂਸਲਾ ਦਿੱਤਾ, ਚਾਹੇ ਗੱਲ ਮਹਿੰਗੀ ਕੋਚਿੰਗ ਦੀ ਹੋਵੇ ਜਾਂ ਮੇਰੇ ਮਕਸਦ ਲਈ ਲੋੜੀਂਦੇ ਸਾਧਨਾਂ ਦੀ,” ਉਹ ਭਾਵੁਕ ਹੋ ਕੇ ਕਹਿੰਦੀ ਹੈ। ਪਰਿਵਾਰ ਵੱਲੋਂ ਮਿਲੇ ਪ੍ਰੇਰਣਾਦਾਇਕ ਮਾਹੌਲ ਅਤੇ ਭਰੋਸੇ ਨੇ ਆਸਥਾ ਨੂੰ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਲਗਾਤਾਰ ਮੋਟਿਵੇਟ ਕੀਤਾ।

ਆਸਥਾ ਨੇ ਕਿਹਾ ਕਿ ਬੇਟੀਆਂ ਵੀ ਬੇਟਿਆਂ ਦੀ ਤਰ੍ਹਾਂ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ। “ਕਦੇ ਵੀ ਧੀਆਂ ਨੂੰ ਘੱਟ ਨਾ ਅੰਕੋ। ਅਸੀਂ ਵੀ ਉੱਚੇ ਸੁਪਨੇ ਦੇਖ ਸਕਦੇ ਹਾਂ ਤੇ ਉਨ੍ਹਾਂ ਨੂੰ ਸੱਚ ਕਰ ਸਕਦੇ ਹਾਂ,” ਉਹ ਦ੍ਰਿੜਤਾ ਨਾਲ ਕਹਿੰਦੀ ਹੈ।

ਉਸਨੇ ਇਹ ਵੀ ਦੱਸਿਆ ਕਿ ਉਸਦਾ ਪਰਿਵਾਰ ਸਿੱਖਿਆ ਨਾਲ ਸਬੰਧਿਤ ਹੈ, ਜਿਸ ਕਰਕੇ ਉਸ ਨੂੰ ਹਮੇਸ਼ਾ ਪੜ੍ਹਾਈ ਦੀ ਮਹੱਤਤਾ ਬਾਰੇ ਸਿਖਾਇਆ ਗਿਆ। ਆਸਥਾ ਦੀ ਇਹ ਸਫਲਤਾ ਸਿਰਫ਼ ਉਸਦੀ ਮੇਹਨਤ ਨਹੀਂ, ਸਗੋਂ ਪਰਿਵਾਰ ਦੇ ਸਮਰਥਨ ਅਤੇ ਅਤੁੱਟ ਵਿਸ਼ਵਾਸ ਦਾ ਨਤੀਜਾ ਵੀ ਹੈ।

ਇਹ ਕਾਮਯਾਬੀ ਆਸਥਾ ਲਈ ਹੀ ਨਹੀਂ, ਸਗੋਂ ਹਾਜੀਪੁਰ, ਹੁਸ਼ਿਆਰਪੁਰ ਅਤੇ ਸਾਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ।