11November 2025 Aj Di Awaaj
Punjab Desk ਕਸ਼ਮੀਰੀ ਪੰਡਤਾਂ ਦੀ ਬੇਨਤੀ ‘ਤੇ ਤਿਲਕ ਜੰਜੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣਾ ਸੀਸ ਸਮਰਪਿਤ ਕਰਕੇ ਮਹਾਨ ਸ਼ਹੀਦੀ ਦੇਣ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 13 ਕੱਤਕ 1722 ਸੰਮਤ ਬਿਕਰਮੀ ਨੂੰ ਹਲਕਾ ਨਾਭਾ ਦੇ ਨੇੜਲੇ ਪਿੰਡ ਥੂਹੀ ਵਿਖੇ ਪਰਿਵਾਰ ਸਮੇਤ ਅਤੇ ਲਗਭਗ 300 ਸਿੰਘਾਂ ਦੇ ਜੱਥੇ ਨਾਲ ਪਹੁੰਚੇ ਸਨ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਹੋਏ ਜਦ ਮਾਤਾ ਗੁਜਰੀ ਜੀ ਅਤੇ ਸੰਗਤ ਨੇ ਗੁਰੂ ਸਾਹਿਬ ਨੂੰ ਤੀਰਥ ਯਾਤਰਾ ਤੇ ਜਾਣ ਦੀ ਬੇਨਤੀ ਕੀਤੀ, ਤਦ ਗੁਰੂ ਸਾਹਿਬ ਯਾਤਰਾ ਦੌਰਾਨ ਇਸ ਅਸਥਾਨ ’ਤੇ ਪਰਿਵਾਰ ਸਮੇਤ ਇਕ ਰਾਤ ਲਈ ਟਿਕੇ। ਗੁਰੂ ਸਾਹਿਬ ਦੀ ਪਵਿੱਤਰ ਹਾਜ਼ਰੀ ਨਾਲ ਇਹ ਧਰਤੀ ਧੰਨ ਹੋ ਗਈ। ਪਿੰਡ ਥੂਹੀ ਨਾਭਾ ਸ਼ਹਿਰ ਤੋਂ ਲਗਭਗ ਦੋ ਕਿਲੋਮੀਟਰ ਦੂਰ ਨਹਿਰ ਦੇ ਕਿਨਾਰੇ ਸਥਿਤ ਹੈ।














