ਯੁਵਾਵਾਂ ਦੇ ਸਰਬਾਂਗੀਣ ਵਿਕਾਸ, ਸਿਹਤਮੰਦ ਜੀਵਨਸ਼ੈਲੀ ਅਤੇ ਅਨੁਸ਼ਾਸਨ ਨੂੰ ਪ੍ਰੋਤਸਾਹਨ ਦੇਣ ਵੱਲ ਸਸ਼ਕਤ ਕਦਮ – ਕੈਬਿਨੇਟ ਮੰਤਰੀ ਵਿਪੁਲ ਗੋਇਲ
ਚੰਡੀਗੜ੍ਹ, 25 ਜਨਵਰੀ 2026
Haryana Desk: ਹਰਿਆਣਾ ਦੇ ਸ਼ਹਿਰੀ ਸਥਾਨਕ ਨਿਕਾਇ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਫਰੀਦਾਬਾਦ ਦੇ ਸੈਕਟਰ-14 ਵਿੱਚ ਨਿਰਮਿਤ ਆਧੁਨਿਕ ਮਿਨੀ ਸਟੇਡਿਅਮ ਦਾ ਭਵਿਆ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਕਿਸੇ ਵੀ ਸਮਾਜ ਦੀ ਊਰਜਾ ਅਤੇ ਅਨੁਸ਼ਾਸਨ ਦੀ ਪ੍ਰਤੀਕ ਹੁੰਦੀਆਂ ਹਨ। ਯੁਵਾਵਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ, ਤਾਂ ਜੋ ਉਹ ਸ਼ਾਰੀਰਿਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ।
ਉਨ੍ਹਾਂ ਕਿਹਾ ਕਿ ਇਹ ਮਿਨੀ ਸਟੇਡਿਅਮ ਫਰੀਦਾਬਾਦ ਵਿੱਚ ਖੇਡ ਸੰਸਕ੍ਰਿਤੀ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਉਭਰ ਰਹੀਆਂ ਪ੍ਰਤਿਭਾਵਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੇਗਾ। ਇਹ ਸਟੇਡਿਅਮ ਯੁਵਾਵਾਂ ਅਤੇ ਖਿਡਾਰੀਆਂ ਲਈ ਖੇਡ, ਸਿਹਤ ਅਤੇ ਪ੍ਰਤਿਭਾ ਵਿਕਾਸ ਦਾ ਇੱਕ ਸੁਰੱਖਿਅਤ ਅਤੇ ਮਜ਼ਬੂਤ ਮੰਚ ਸਾਬਤ ਹੋਵੇਗਾ।
ਸ੍ਰੀ ਵਿਪੁਲ ਗੋਇਲ ਨੇ ਕਿਹਾ, “ਇਹ ਮਿਨੀ ਸਟੇਡਿਅਮ ਸਿਰਫ਼ ਇੱਕ ਢਾਂਚਾ ਨਹੀਂ, ਬਲਕਿ ਯੁਵਾਵਾਂ ਦੇ ਉਜਲੇ ਭਵਿੱਖ ਦੀ ਨੀਂਹ ਹੈ। ਖੇਡਾਂ ਰਾਹੀਂ ਯੁਵਾ ਅਨੁਸ਼ਾਸਨ, ਸਮਰਪਣ ਅਤੇ ਆਤਮਵਿਸ਼ਵਾਸ ਸਿੱਖਦੇ ਹਨ। ਸਰਕਾਰ ਦਾ ਲਕਸ਼ ਇਹ ਹੈ ਕਿ ਹਰ ਯੁਵਾ ਨੂੰ ਆਪਣੇ ਖੇਤਰ ਵਿੱਚ ਉੱਤਮ ਖੇਡ ਸੁਵਿਧਾਵਾਂ ਮਿਲਣ, ਤਾਂ ਜੋ ਸਾਧਨਾਂ ਦੀ ਘਾਟ ਕਾਰਨ ਕੋਈ ਵੀ ਪ੍ਰਤਿਭਾ ਪਿੱਛੇ ਨਾ ਰਹਿ ਜਾਵੇ।” ਉਨ੍ਹਾਂ ਇਹ ਵੀ ਕਿਹਾ ਕਿ ਸਿਹਤਮੰਦ ਯੁਵਾ ਹੀ ਸਸ਼ਕਤ ਰਾਸ਼ਟਰ ਦੀ ਨੀਂਹ ਹੁੰਦੇ ਹਨ ਅਤੇ ਖੇਡ ਢਾਂਚੇ ਦਾ ਵਿਕਾਸ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਭਵਿੱਖ ਵਿੱਚ ਫਰੀਦਾਬਾਦ ਦੇ ਹੋਰ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਖੇਡ ਸੁਵਿਧਾਵਾਂ ਵਿਕਸਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਸੈਕਟਰ-14 ਦੀ ਆਰਡਬਲਿਊਏ ਅਤੇ ਸਥਾਨਕ ਨਿਵਾਸੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਮੁਦਾਇਕ ਭਾਗੀਦਾਰੀ ਨਾਲ ਹੀ ਅਜਿਹੇ ਲੋਕਹਿਤਕਾਰੀ ਕਾਰਜ ਸਫ਼ਲ ਹੁੰਦੇ ਹਨ। ਸਥਾਨਕ ਨਾਗਰਿਕਾਂ ਦਾ ਸਹਿਯੋਗ ਅਤੇ ਸਕਾਰਾਤਮਕ ਸੋਚ ਹੀ ਕਿਸੇ ਵੀ ਵਿਕਾਸ ਕਾਰਜ ਨੂੰ ਟਿਕਾਊ ਬਣਾਉਂਦੀ ਹੈ।
ਉਦਘਾਟਨ ਤੋਂ ਬਾਅਦ ਸਥਾਨਕ ਯੁਵਾਵਾਂ ਅਤੇ ਖਿਡਾਰੀਆਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ। ਇਲਾਕੇ ਦੇ ਵਸਨੀਕਾਂ ਨੇ ਇਸ ਮਿਨੀ ਸਟੇਡਿਅਮ ਨੂੰ ਬੱਚਿਆਂ ਅਤੇ ਯੁਵਾਵਾਂ ਲਈ ਇਕ ਨਵੀਂ ਸੌਗਾਤ ਦੱਸਦਿਆਂ, ਖੇਡ ਪ੍ਰਤਿਭਾਵਾਂ ਦੇ ਵਿਕਾਸ ਵੱਲ ਇੱਕ ਇਤਿਹਾਸਕ ਕਦਮ ਕਰਾਰ ਦਿੱਤਾ। ਸਥਾਨਕ ਨਾਗਰਿਕਾਂ ਨੇ ਕੈਬਿਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਟੇਡਿਅਮ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਭਕਾਰੀ ਸਾਬਤ ਹੋਵੇਗਾ।
Related














