ਪ੍ਰਦੂਸ਼ਣ ‘ਤੇ ਸਰਕਾਰ ਦਾ ਵੱਡਾ ਕਦਮ: ਮਜ਼ਦੂਰਾਂ ਨੂੰ ₹10 ਹਜ਼ਾਰ, ਦਫ਼ਤਰਾਂ ‘ਚ 50% WFH ਲਾਜ਼ਮੀ

83
'ਮਜ਼ਦੂਰਾਂ ਨੂੰ 10-10 ਹਜ਼ਾਰ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ 'ਚ 50% WFH'; ਪ੍ਰਦੂਸ਼ਣ 'ਤੇ ਸਰਕਾਰ ਦਾ ਵੱਡਾ ਐਲਾਨ

17 ਦਸੰਬਰ, 2025 ਅਜ ਦੀ ਆਵਾਜ਼

National Desk: ਰਾਜਧਾਨੀ ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਅਹੰਕਾਰਪੂਰਨ ਕਦਮ ਚੁੱਕੇ ਹਨ। ਨਿਰਮਾਣ ਕੰਮ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਸਾਰੇ ਰਜਿਸਟਰਡ ਤੇ ਵੈਰੀਫਾਈਡ ਨਿਰਮਾਣ ਮਜ਼ਦੂਰਾਂ ਨੂੰ ਆਰਥਿਕ ਰਾਹਤ ਦੇ ਤੌਰ ’ਤੇ ਡੀਬੀਟੀ ਰਾਹੀਂ 10-10 ਹਜ਼ਾਰ ਰੁਪਏ ਦਿੱਤੇ ਜਾਣਗੇ।

ਇਸਦੇ ਨਾਲ ਹੀ, ਦੂਜੇ ਫੈਸਲੇ ਤਹਿਤ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ 50 ਫ਼ੀਸਦੀ ਵਰਕ ਫਰੌਮ ਹੋਮ ਲਾਜ਼ਮੀ ਕੀਤਾ ਗਿਆ ਹੈ। ਹਾਲਾਂਕਿ ਸਿਹਤ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਇਸ ਤੋਂ ਛੂਟ ਮਿਲੇਗੀ।

ਲਗਾਤਾਰ ਤਿੰਨ ਦਿਨ ‘ਗੰਭੀਰ’ ਸ਼੍ਰੇਣੀ ਵਿੱਚ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਦਿੱਲੀ ਦਾ ਏਅਰ ਕਵਾਲਟੀ ਇੰਡੈਕਸ (AQI) ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਹਵਾ ਦੀ ਗਤੀ ਵਧਣ ਅਤੇ ਸਵੇਰੇ ਸਮੇਂ ਧੁੰਦ ਤੇ ਸਮੋਗ ਵਿੱਚ ਕੁਝ ਕਮੀ ਆਉਣ ਕਾਰਨ ਪ੍ਰਦੂਸ਼ਣ ਦੇ ਪੱਧਰ ਵਿੱਚ ਹਲਕਾ ਸੁਧਾਰ ਵੇਖਿਆ ਗਿਆ।

ਸੋਮਵਾਰ ਨੂੰ ਦਿੱਲੀ ਦਾ ਏਕਿਊਆਈ 427 ਸੀ, ਜੋ ਮੰਗਲਵਾਰ ਨੂੰ ਘਟ ਕੇ 354 ਰਹਿ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ 24 ਘੰਟਿਆਂ ਵਿੱਚ ਏਕਿਊਆਈ ਵਿੱਚ 73 ਅੰਕਾਂ ਦੀ ਕਮੀ ਆਈ ਹੈ। ਉੱਤਰ-ਪੱਛਮੀ ਹਵਾਵਾਂ 10 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਕਾਰਨ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ।