ਹਰਿਆਣਾ 27 Mar 2026 AJ DI Awaaj
National Desk : ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਲ 2026-27 ਲਈ ਨਵੇਂ ਬਿਜਲੀ ਟੈਰਿਫ ਜਾਰੀ ਕੀਤੇ ਹਨ। ਆਰਡਰ ਮੁਤਾਬਕ ਕਿਸਾਨਾਂ ਨੂੰ ਆਪਣੇ ਟਿਊਬਵੈੱਲ ਕੁਨੈਕਸ਼ਨਾਂ ਲਈ 10 ਪੈਸੇ ਪ੍ਰਤੀ ਯੂਨਿਟ ਰਿਆਇਤੀ ਬਿਜਲੀ ਮਿਲੇਗੀ।
ਬਿਜਲੀ ਸਪਲਾਈ ਦੀ ਕੁੱਲ ਲਾਗਤ ₹7.48 ਪ੍ਰਤੀ ਯੂਨਿਟ ਹੋ ਗਈ ਹੈ, ਜਿਸ ਕਾਰਨ ਸਰਕਾਰ 2026-27 ਵਿੱਚ ₹1,088.61 ਕਰੋੜ ਵਾਧੂ ਸਬਸਿਡੀ ਦੇਵੇਗੀ। ਇਸ ਨਾਲ ਖੇਤੀਬਾੜੀ ਖੇਤਰ ਲਈ ਕੁੱਲ ਸਬਸਿਡੀ ₹7,870.32 ਕਰੋੜ ਹੋ ਜਾਵੇਗੀ।
ਹਰਿਆਣਾ ਵਿੱਚ 7.15 ਲੱਖ ਟਿਊਬਵੈੱਲ ਕੁਨੈਕਸ਼ਨ ਵਾਲੇ ਕਿਸਾਨ ਹਨ, ਜਿਨ੍ਹਾਂ ਲਈ ਖੇਤੀਬਾੜੀ ਖਪਤ 1,068.664 ਕਰੋੜ ਯੂਨਿਟ ਤੈਅ ਕੀਤੀ ਗਈ ਹੈ। ਕਿਸਾਨਾਂ ਤੋਂ ਲਗਭਗ ₹123.30 ਕਰੋੜ ਇਕੱਠੇ ਕੀਤੇ ਜਾਣਗੇ, ਬਾਕੀ ਰਕਮ ਸਰਕਾਰ ਸਬਸਿਡੀ ਦੇ ਰੂਪ ਵਿੱਚ ਭਰੇਗੀ।
ਆਮ ਘਰੇਲੂ ਖਪਤਕਾਰਾਂ ਲਈ ਵੀ ਬਿਜਲੀ ਦਰਾਂ ਪਹਿਲਾਂ ਵਰਗੀ ਰਹਿਣਗੀਆਂ। ਨਵੇਂ ਟੈਰਿਫ 1 ਅਪ੍ਰੈਲ ਤੋਂ ਲਾਗੂ ਹੋਣਗੇ:
- 0–150 ਯੂਨਿਟ: ₹2.95/ਯੂਨਿਟ
- 151–300 ਯੂਨਿਟ: ₹5.25/ਯੂਨਿਟ
- 301–500 ਯੂਨਿਟ: ₹6.45/ਯੂਨਿਟ
- 501–1000 ਯੂਨਿਟ: ₹7.10/ਯੂਨਿਟ














