Gold–Silver Price Today: ਸੋਨਾ ਚੜ੍ਹਿਆ, ਚਾਂਦੀ ਨੇ ਮਾਰੀ ਰਾਕੇਟ ਵਰਗੀ ਛਾਲ; ਜਾਣੋ ਅੱਜ ਦੇ ਤਾਜ਼ਾ ਰੇਟ

6
Gold–Silver Price Today: ਸੋਨਾ ਚੜ੍ਹਿਆ, ਚਾਂਦੀ ਨੇ ਮਾਰੀ ਰਾਕੇਟ ਵਰਗੀ ਛਾਲ; ਜਾਣੋ ਅੱਜ ਦੇ ਤਾਜ਼ਾ ਰੇਟ

1 ਦਸੰਬਰ, 2025 ਅਜ ਦੀ ਆਵਾਜ਼

Business Desk:  ਨਵੀਂ ਦਿੱਲੀ। 1 ਦਸੰਬਰ 2025, ਸੋਮਵਾਰ — ਕਿਮਤੀ ਧਾਤਾਂ ਦੇ ਬਾਜ਼ਾਰ ਵਿੱਚ ਅੱਜ ਸੋਨੇ ਤੇ ਚਾਂਦੀ ਦੋਵੇਂ ਦੀਆਂ ਕੀਮਤਾਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਚਾਂਦੀ ਨੇ ਸਭ ਤੋਂ ਵੱਧ ਉਛਾਲ ਦਿਖਾਈ ਹੈ, ਜਦੋਂ ਕਿ ਸੋਨਾ ਵੀ ਚੜ੍ਹਾਵ ਵਿੱਚ ਹੈ, ਪਰ ਚਾਂਦੀ ਜਿਤਨਾ ਨਹੀਂ।

ਸਵੇਰੇ 10.20 ਵਜੇ ਦੇ ਨੇੜੇ ਸੋਨੇ ਦੀ ਕੀਮਤ 967 ਰੁਪਏ ਪ੍ਰਤੀ 10 ਗ੍ਰਾਮ ਵਧੀ, ਜਿਸ ਨਾਲ ਐੱਮ.ਸੀ.ਐਕਸ. ’ਤੇ ਸੋਨਾ 1,27,980 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ। ਸੋਨੇ ਨੇ ਅੱਜ 1,27,895 ਰੁਪਏ ਦਾ ਘੱਟੋ-ਘੱਟ ਤੇ 1,27,980 ਰੁਪਏ ਦਾ ਵੱਧ ਤੋਂ ਵੱਧ ਰੇਟ ਛੂਹਿਆ।

ਚਾਂਦੀ ਵਿੱਚ ਲਗਭਗ 3,000 ਰੁਪਏ ਪ੍ਰਤੀ ਕਿਲੋ ਦਾ ਤਗੜਾ ਉਛਾਲ ਆਇਆ ਹੈ। ਐੱਮ.ਸੀ.ਐਕਸ. ’ਤੇ 10.30 ਵਜੇ ਚਾਂਦੀ 2,796 ਰੁਪਏ ਚੜ੍ਹਕੇ 1,74,433 ਰੁਪਏ ਪ੍ਰਤੀ ਕਿਲੋ ਹੋ ਗਈ। ਅੱਜ ਚਾਂਦੀ ਨੇ 1,73,211 ਰੁਪਏ ਘੱਟੋ-ਘੱਟ ਤੇ 1,75,502 ਰੁਪਏ ਵੱਧ ਤੋਂ ਵੱਧ ਰੇਟ ਦਰਜ ਕੀਤਾ।

ਦੇਸ਼ ਦੇ ਵੱਖ–ਵੱਖ ਸ਼ਹਿਰਾਂ ਵਿੱਚ ਅੱਜ ਸੋਨੇ–ਚਾਂਦੀ ਦੀ ਕੀਮਤ ਵਿੱਚ ਅੰਤਰ ਰਹਿਆ। ਪਟਨਾ ਵਿੱਚ ਸੋਨਾ ਸਭ ਤੋਂ ਸਸਤਾ (1,30,130 ਰੁਪਏ/10 ਗ੍ਰਾਮ) ਅਤੇ ਭੋਪਾਲ–ਇੰਦੌਰ ਵਿੱਚ ਸਭ ਤੋਂ ਮਹਿੰਗਾ (1,30,290 ਰੁਪਏ/10 ਗ੍ਰਾਮ) ਰਿਹਾ। ਚਾਂਦੀ ਜੈਪੁਰ ਵਿੱਚ ਸਭ ਤੋਂ ਸਸਤੀ ਅਤੇ ਇੰਦੌਰ–ਭੋਪਾਲ ਵਿੱਚ ਸਭ ਤੋਂ ਮਹਿੰਗੀ ਦਰਜ ਕੀਤੀ ਗਈ।