ਭਾਖੜਾ ਵਿੱਚੋਂ ਹਰਿਆਣਾ ਨੂੰ 8,500 ਕਿਊਸੈਕ ਪਾਣੀ ਦੇਣਾ ਪੰਜਾਬ ਦੇ ਹੱਕਾਂ ’ਤੇ ਸਿੱਧਾ ਹਮਲਾ: ਕਰਮਜੀਤ ਸਿੰਘ ਰਿੰਟੂ

2

ਅੰਮ੍ਰਿਤਸਰ , 1/05/2025 Aj DI Awaaj

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੁਕਤ ਸਕੱਤਰਬੁਲਾਰੇ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਕਰਮਜੀਤ ਸਿੰਘ ਰਿੰਟੂ ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ 8,500 ਕਿਊਸੈਕ ਪਾਣੀ ਦੇਣ ਦੇ ਫੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਚ ਛੁਰਾ ਘੋਪਣ ਵਾਂਗ ਹੈ।

ਸ਼੍ਰੀ ਰਿੰਟੂ ਨੇ ਕਿਹਾਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਲਿਆ ਗਿਆ ਇਹ ਫੈਸਲਾ ਨਾ ਸਿਰਫ਼ ਤਕਨੀਕੀ ਤੌਰ ਤੇ ਗਲਤ ਹੈਸਗੋਂ ਕਾਨੂੰਨੀ ਤੌਰ ਤੇ ਵੀ ਗ਼ਲਤ ਹੈ। ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਤੋਂ ਵੱਧ ਪਾਣੀ ਲੈ ਚੁੱਕਾ ਹੈ। ਹੁਣ ਵਾਧੂ ਪਾਣੀ ਦੇਣਾਉਹ ਵੀ ਸਾਉਣੀ ਦੀ ਫ਼ਸਲ ਦੇ ਸਮੇਂਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ।

ਉਨ੍ਹਾਂ ਦੱਸਿਆ ਕਿ ਭਾਖੜਾ ਮੇਨ ਲਾਈਨ ਕੈਨਾਲ ਦੀ ਸਮਰੱਥਾ 10,000 ਕਿਊਸੈਕ ਹੈਜਦਕਿ ਹਰਿਆਣਾ ਦਾ ਕਾਨੂੰਨੀ ਹਿੱਸਾ 7,000 ਕਿਊਸੈਕ ਤੱਕ ਸੀਮਿਤ ਹੈ। ਇੰਜੀਨੀਅਰਾਂ ਵੱਲੋਂ ਦਰਜ ਕੀਤੇ ਗਏ ਇਤਰਾਜ਼ ਨੂੰ ਨਜ਼ਰਅੰਦਾਜ਼ ਕਰਕੇਰਾਜਨੀਤਕ ਦਬਾਅ ਚ ਵੋਟਿੰਗ ਰਾਹੀਂ ਇਹ ਫੈਸਲਾ ਲਿਆ ਗਿਆਜੋ ਕਿ ਬੋਰਡ ਦੀ ਨਿਰਪੱਖਤਾ ਤੇ ਸਵਾਲ ਖੜੇ ਕਰਦਾ ਹੈ।

ਰਿੰਟੂ ਨੇ ਕੇਂਦਰ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਫੈਸਲਾ ਪੰਜਾਬ ਨੂੰ ਆਪਣੇ ਜਲ ਹੱਕਾਂ ਤੋਂ ਵੰਚਿਤ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਐਸ ਵਾਈ ਐਲ ਮਾਮਲੇਕਿਸਾਨ ਅੰਦੋਲਨ ਚ ਜ਼ੁਲਮ ਅਤੇ ਪੰਚਾਇਤਾਂ ਦੀ ਗਰਾਂਟ ਰੋਕਣ ਵਰਗੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਦੀ ਪੰਜਾਬ ਵਿਰੋਧੀ ਨੀਤੀ ਹੁਣ ਸਹਿ ਨਹੀਂ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਬੋਰਡ ਦਾ ਇਹ ਫੈਸਲਾ ਤੁਰੰਤ ਰੱਦ ਕੀਤਾ ਜਾਵੇਕੇਂਦਰ ਸਰਕਾਰ ਪੰਜਾਬ ਦੇ ਪਾਣੀ ਹੱਕਾਂ ਤੇ ਸਾਫ਼ ਨੀਤੀ ਲਿਆਏ ਅਤੇ ਭਵਿੱਖ ਚ ਕੋਈ ਵੀ ਫੈਸਲਾ ਤਕਨੀਕੀ ਕਮੇਟੀ ਦੀ ਸਹਿਮਤੀ ਨਾਲ ਹੀ ਲਿਆ ਜਾਵੇ। ਰਿੰਟੂ ਨੇ ਕਿਹਾ ਕਿ ਅਸੀਂ ਆਪਣੇ ਪਾਣੀ-ਆਪਣੇ ਹੱਕ ਲਈ ਕਿਸੇ ਵੀ ਹੱਦ ਤੱਕ ਜਾਵਾਂਗੇਕਿਉਂਕਿ ਇਹ ਸਿਰਫ਼ ਪਾਣੀ ਨਹੀਂਇਹ ਪੰਜਾਬ ਦੀ ਇਜ਼ਤ ਦਾ ਸਵਾਲ ਹੈ ਅਤੇ ਅਸੀਂ ਇਸ ਨੂੰ ਲੁੱਟਣ ਨਹੀਂ ਦੇਵਾਂਗਾ।