ਗੌਰੀ ਸਪ੍ਰੈਟ ਨੇ ਇੰਟਰਵਿਊ ‘ਚ ਦੱਸਿਆ ਕਿ 60 ਸਾਲ ਦੇ ਆਮਿਰ ਖਾਨ ਨੂੰ ਉਹ ਕਿਵੇਂ ਦਿਲ ਦੇ ਬੈਠੀ

4

15 ਮਾਰਚ 2025 Aj Di Awaaj

ਬਾਲੀਵੁੱਡ ਅਦਾਕਾਰ ਆਮਿਰ ਖਾਨ (Aamir Khan) ਅੱਜਕਲ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਪਣੇ ਪ੍ਰੀ-ਬਰਥਡੇ ਮੌਕੇ ‘ਤੇ ਉਨ੍ਹਾਂ ਨੇ ਆਪਣੀ ਨਵੀਂ ਗਰਲਫ੍ਰੈਂਡ ਗੌਰੀ ਸਪ੍ਰੈਟ (Gauri Spratt) ਨੂੰ ਲੋਕਾਂ ਨਾਲ ਮਿਲਵਾਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਲਵ ਸਟੋਰੀ ਬਾਰੇ ਜਾਣਨ ਲਈ ਫੈਨਜ਼ ਬੇਤਾਬ ਹੋ ਗਏ। ਗੌਰੀ ਸਪ੍ਰੈਟ ਨੇ ਆਪਣੇ ਹਾਲੀਆ ਇੰਟਰਵਿਊ ‘ਚ ਖੁਲਾਸਾ ਕੀਤਾ ਕਿ ਉਹ ਆਮਿਰ ਖਾਨ ਨੂੰ ਕਿਵੇਂ ਦਿਲ ਦੇ ਬੈਠੀਆਂ। ਉਨ੍ਹਾਂ ਦੱਸਿਆ, “ਮੈਂ ਆਪਣੇ ਜੀਵਨ ਵਿੱਚ ਇੱਕ ਐਸਾ ਸਾਥੀ ਚਾਹੁੰਦੀ ਸੀ, ਜੋ ਦਿਆਲੂ, ਪਰਵਾਹ ਕਰਨ ਵਾਲਾ ਅਤੇ ਵਿਅਕਤੀਤਵ ‘ਚ ਸ਼ਲਾਘਾਯੋਗ ਹੋਵੇ।” ਇਹ ਸੁਣ ਕੇ ਆਮਿਰ ਖਾਨ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ, “ਇਨਾ ਸਭ ਹੋਣ ਤੋਂ ਬਾਅਦ ਵੀ ਮੈਂ ਤੈਨੂੰ ਮਿਲ ਗਿਆ?”

25 ਸਾਲ ਪਹਿਲਾਂ ਮਿਲੇ ਸਨ

ਆਮਿਰ ਖਾਨ ਨੇ ਦੱਸਿਆ ਕਿ ਉਹ 25 ਸਾਲ ਪਹਿਲਾਂ ਗੌਰੀ ਸਪ੍ਰੈਟ ਨੂੰ ਮਿਲੇ ਸਨ, ਪਰ ਕੁਝ ਸਮੇਂ ਬਾਅਦ ਸੰਪਰਕ ਟੁੱਟ ਗਿਆ ਸੀ। ਦੋ ਸਾਲ ਪਹਿਲਾਂ ਉਹ ਦੁਬਾਰਾ ਮਿਲੇ, ਤੇ ਆਮਿਰ ਨੇ ਦੱਸਿਆ, “ਮੈਂ ਕਿਸੇ ਐਸੇ ਵਿਅਕਤੀ ਦੀ ਖੋਜ ‘ਚ ਸੀ, ਜੋ ਮੈਨੂੰ ਸ਼ਾਂਤੀ ਦੇ ਸਕੇ, ਅਤੇ ਉਹ ਉੱਥੇ ਹੀ ਸੀ।”

ਗੌਰੀ ਨੇ ਨਹੀਂ ਦੇਖੀਆਂ ਆਮਿਰ ਦੀਆਂ ਜ਼ਿਆਦਾ ਫ਼ਿਲਮਾਂ

ਜਦੋਂ ਗੌਰੀ ਸਪ੍ਰੈਟ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਮਿਰ ਖਾਨ ਦੀ ਕਿਹੜੀ ਫ਼ਿਲਮ ਪਸੰਦ ਹੈ, ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਜ਼ਿਆਦਾ ਹਿੰਦੀ ਫ਼ਿਲਮਾਂ ਨਹੀਂ ਵੇਖਦੀਆਂ। ਗੌਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਰਵਰਿਸ਼ ਬੈਂਗਲੌਰ ‘ਚ ਹੋਈ, ਜਿਸ ਕਰਕੇ ਉਨ੍ਹਾਂ ਦੀ ਰੁਚੀ ਵੱਖ-ਵੱਖ ਕਿਸਮ ਦੀਆਂ ਫ਼ਿਲਮਾਂ ਅਤੇ ਆਰਟ ‘ਚ ਰਹੀ। ਇਸ ਦੌਰਾਨ, ਗੌਰੀ ਨੇ ਦੱਸਿਆ ਕਿ ਉਨ੍ਹਾਂ ਬਹੁਤ ਸਾਲ ਪਹਿਲਾਂ ‘ਦਿਲ ਚਾਹਤਾ ਹੈ’ ਅਤੇ ‘ਲਗਾਨ’ ਦੇਖੀ ਸੀ।