ਅੱਜ ਦੀ ਆਵਾਜ਼ | 19 ਅਪ੍ਰੈਲ 2025
ਕਰਨਾਲ ਜ਼ਿਲ੍ਹੇ ਦੇ ਗਾਰੁੰਡਾ ਨੇੜੇ ਨੇਸ਼ਨਲ ਹਾਈਵੇਅ-44 ‘ਤੇ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ 4 ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌ*ਤ ਹੋ ਗਈ ਤੇ 6 ਹੋਰ ਲੋਕ ਜ਼ਖ਼ਮੀ ਹੋਏ। ਹਾਦਸੇ ਵਿਚ ਇਕ ਇਨੋਵਾ ਕਾਰ ਦੋ ਟਰੱਕਾਂ ਵਿਚ ਫਸ ਗਈ।
ਇਨੋਵਾ ਚਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਵਦੀਪ ਨਾਲ ਪੰਜਾਬ ਤੋਂ ਦਿੱਲੀ ਏਅਰਪੋਰਟ ਜਾ ਰਹੇ ਸਨ। ਗਾਰੁੰਡਾ ਨੇੜੇ ਇਕ ਬੱਸ ਸਾਹਮਣੇ ਜਾ ਰਹੀ ਸੀ, ਜਦੋਂ ਅਚਾਨਕ ਇਕ ਟਰੱਕ ਨੇ ਟੱਕਰ ਮਾਰੀ, ਜਿਸ ਨਾਲ ਇਨੋਵਾ ਦੋ ਟਰੱਕਾਂ ਵਿਚ ਫਸ ਗਈ। ਦੋਵੇਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਨਵਦੀਪ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਮਨਪ੍ਰੀਤ ਇਲਾਜ ਅਧੀਨ ਹੈ। ਹਾਦਸੇ ਦੌਰਾਨ ਹੋਰ ਦੋ ਵਾਹਨ ਵੀ ਟੱਕਰ ਵਿੱਚ ਆ ਗਏ। ਕੁੱਲ ਛੇ ਲੋਕ ਜ਼ਖ਼ਮੀ ਹੋਏ ਹਨ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਹਾਦਸੇ ਕਾਰਨ ਹਾਈਵੇ ‘ਤੇ ਦੋਵੇਂ ਪਾਸਿਆਂ ਉੱਤੇ ਲੰਬਾ ਜੈਮ ਲੱਗ ਗਿਆ, ਜਿਸਨੂੰ ਕਰੇਨ ਦੀ ਮਦਦ ਨਾਲ ਹਟਾਇਆ ਗਿਆ।
