ਗੰਗ ਨਹਿਰ ਸ਼ਤਾਬਦੀ ਸਮਾਗਮ ਵਿਵਾਦ ਬਾਅਦ ਰੱਦ

59

ਫਿਰੋਜ਼ਪੁਰ 05 Dec 2025 AJ DI Awaaj

Punjab Desk :  ਹੁਸੈਨੀਵਾਲਾ ਵਿੱਚ ਭਾਜਪਾ ਵੱਲੋਂ ਹੋਣ ਵਾਲੇ ਗੰਗ ਨਹਿਰ ਸ਼ਤਾਬਦੀ ਸਮਾਗਮ ਨੂੰ ਲੈ ਕੇ ਭੜਕੇ ਵਿਵਾਦ ਮਗਰੋਂ ਸਮਾਗਮ ਰੱਦ ਕਰ ਦਿੱਤਾ ਗਿਆ। ਇਸ ਕਾਰਨ ਸਮਾਗਮ ਵਿਚ ਸ਼ਾਮਲ ਹੋਣ ਆਏ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਹੀ ਵਾਪਸ ਦਿੱਲੀ ਜਾਣਾ ਪਿਆ।

ਵੀਰਵਾਰ ਨੂੰ ਮੰਤਰੀ ਮੇਘਵਾਲ ਸਮਾਗਮ ਲਈ ਅੰਮ੍ਰਿਤਸਰ ਪਹੁੰਚੇ ਸਨ, ਪਰ ਭਾਜਪਾ ਦੀ ਸੂਬਾਈ ਲੀਡਰਸ਼ਿਪ ਅਤੇ ਕਾਂਗਰਸ ਵੱਲੋਂ ਉੱਠੇ ਘੋਰ ਵਿਰੋਧ ਕਾਰਨ ਦੌਰਾ ਰੱਦ ਕਰਨਾ ਪਿਆ। ਜਿਵੇਂ ਹੀ ਵਿਵਾਦ ਬਾਰੇ ਜਾਣਕਾਰੀ ਮਿਲੀ, ਉਹ ਬਿਨਾਂ ਕਿਸੇ ਪ੍ਰੋਗਰਾਮ ਵਿਚ ਹਿਸ੍ਹਾ ਲਏ ਸਿੱਧੇ ਵਾਪਸ ਚਲੇ ਗਏ।

ਕਾਂਗਰਸ ਨੇ ਇਸ ਸਮਾਗਮ ਦੇ ਸਖ਼ਤ ਵਿਰੋਧ ਵਿੱਚ ਕਿਹਾ ਕਿ ਭਾਜਪਾ “ਪੁਰਾਣੇ ਜ਼ਖਮ ਕੁਰੇਦ ਰਹੀ ਹੈ” ਅਤੇ ਪੰਜਾਬ ਦੇ ਦਰਦ ਨੂੰ ਸਮਝਣ ਵਿੱਚ ਨਾਕਾਮ ਹੈ। ਕਾਂਗਰਸ ਨੇ ਦਲੀਲ ਦਿੱਤੀ ਕਿ ਇਹ ਨਹਿਰ ਅੰਗਰੇਜ਼ ਸ਼ਾਸਨ ਦੌਰਾਨ ਬੀਕਾਨੇਰ ਰਿਆਸਤ ਨੂੰ ਖੁਸ਼ ਕਰਨ ਲਈ ਪੰਜਾਬ ਦੇ ਪਾਣੀਆਂ ਨੂੰ ਖੋਹ ਕੇ ਬਣਾਈ ਗਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਭਾਜਪਾ ਉਹ ਇਤਿਹਾਸ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਪੰਜਾਬ ਲਈ ਦੁੱਖਦਾਇਕ ਰਿਹਾ ਹੈ।

ਵਿਰੋਧ ਵਧਣ ਮਗਰੋਂ ਭਾਜਪਾ ਵੱਲੋਂ ਸਮਾਗਮ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਕੇਂਦਰੀ ਮੰਤਰੀ ਦਾ ਦੌਰਾ ਵੀ ਰੱਦ ਕਰ ਦਿੱਤਾ ਗਿਆ।