ਲੁਧਿਆਣਾ – 24 Aug 2025 Aj Di Awaaj
Punjab Desk : ਸੁੰਦਰ ਨਗਰ ਚੌਂਕ ਵਿਖੇ ਦੇਰ ਰਾਤ ਇਕ ਭਿਆਨਕ ਗੈਂਗਵਾਰ ਵਾਪਰੀ ਜਿਸ ਵਿੱਚ ਮਸ਼ਹੂਰ ਗੈਂਗਸਟਰ ਕਾਰਤਿਕ ਬੱਗਣ ਦੀ ਗੋਲੀ ਮਾਰ ਕੇ ਹੱ*ਤਿਆ ਕਰ ਦਿੱਤੀ ਗਈ। ਗੋਲੀਆਂ ਦੀ ਬਰਸਾਤ ਦੌਰਾਨ ਉਸਦਾ ਸਾਥੀ ਮੋਹਣਾ ਵੀ ਗੰਭੀਰ ਤੌਰ ‘ਤੇ ਜ਼*ਖ਼ਮੀ ਹੋ ਗਿਆ।
ਪੁਲਿਸ ਦੀ ਪ੍ਰਾਰੰਭਿਕ ਜਾਂਚ ਅਨੁਸਾਰ, ਕਾਰਤਿਕ ਅਤੇ ਮੋਹਣਾ ਹਿਮਾਲਿਆ ਬੇਕਰੀ ਦੇ ਬਾਹਰ ਐਕਟੀਵਾ ‘ਤੇ ਸਵਾਰ ਸਨ। ਇਸ ਦੌਰਾਨ ਮੋਟਰਸਾਈਕਲ ‘ਤੇ ਆਏ ਹਥਿਆਰਬੰਦਾਂ ਨੇ ਦੋਹਾਂ ਨੂੰ ਘੇਰ ਕੇ ਅਚਾਨਕ ਗੋ*ਲੀਆਂ ਚਲਾ ਦਿੱਤੀਆਂ। ਹਾਦਸੇ ਵਿੱਚ ਕਾਰਤਿਕ ਨੂੰ ਬਹੁਤੀਆਂ ਗੋਲੀਆਂ ਲੱਗੀਆਂ ਜਿਸ ਕਰਕੇ ਉਸਨੂੰ ਰੱਤ-ਰੱਤ ਹਾਲਤ ਵਿੱਚ ਸੀਐਮਸੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਮੋਹਣਾ ਜੋ ਕਿ ਕਾਰ ਵਾਸ਼ਿੰਗ ਦਾ ਕੰਮ ਕਰਦਾ ਹੈ, ਹਾਲੇ ਵੀ ਇਲਾਜ ਹੇਠਾਂ ਹੈ।
ਸੂਤਰਾਂ ਦੇ ਅਨੁਸਾਰ, ਕਾਰਤਿਕ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਰਿਹਾ ਹੋਇਆ ਸੀ ਅਤੇ ਇਸ ਗੈਂਗਵਾਰ ਦੀ ਜੜ੍ਹ ਪੁਰਾਣੀ ਰੰਜਿਸ਼ ਨਾਲ ਜੁੜੀ ਹੋ ਸਕਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ। ਅਧਿਕਾਰੀ ਹਮਲਾਵਰਾਂ ਦੀ ਪਛਾਣ ਅਤੇ ਕਾਬੂ ਪਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ।












