ਰਾਜ ਭਵਨ ਵਿੱਚ ਫਲਹਾਰ ਭੋਜਨ ਸਮਾਰੋਹ ਆਯੋਜਿਤ

7

ਸ਼ਿਮਲਾ – 05 ਅਪ੍ਰੈਲ 2025 ਅੱਜ ਦੀ ਆਵਾਜ਼

ਰਾਜ ਭਵਨ ਵਿੱਚ ਫਲਹਾਰ ਭੋਜਨ ਸਮਾਰੋਹ ਆਯੋਜਿਤ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਅੱਜ ਸ਼੍ਰੀ ਦੁਰਗਾ ਅਸ਼ਟਮੀ ਦੇ ਪਾਵਨ ਮੌਕੇ ‘ਤੇ ਰਾਜ ਭਵਨ ਵਿਖੇ ਫਲਹਾਰ ਭੋਜਨ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਰਾਜਪਾਲ ਨੇ ਦੱਸਿਆ ਕਿ ਉਹ ਪਿਛਲੇ 34 ਸਾਲਾਂ ਤੋਂ ਨਵਰਾਤ੍ਰਿਆਂ ਦੌਰਾਨ ਫਲਹਾਰ ਭੋਜਨ ਸਮਾਰੋਹ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਵਿੱਚ ਵੀ ਇਹ ਪਰੰਪਰਾਵਾਂ ਨਿਭਾਂਦੇ ਰਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਰਾਜ ਭਵਨ ਵਿੱਚ ਵੀ ਇਹ ਸਮਾਰੋਹ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇਵ ਭੂਮੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਦੇਵੀ ਪਾਰਵਤੀ ਨਾਲ ਵੀ ਜੁੜਿਆ ਹੋਇਆ ਹੈ, ਇਸ ਲਈ ਇੱਥੇ ਨਵਰਾਤ੍ਰੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।
ਸ਼੍ਰੀ ਸ਼ੁਕਲਾ ਨੇ ਕਿਹਾ ਕਿ ਰਾਜ ਭਵਨ ਵਿੱਚ ਆਯੋਜਿਤ ਇਹ ਫਲਹਾਰ ਸਮਾਰੋਹ ਨਵਰਾਤ੍ਰੀਆਂ ਨਾਲ ਜੁੜੀ ਆਧਿਆਤਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਦਾ ਪ੍ਰਤੀਕ ਹੈ। ਇਹ ਸਮਾਰੋਹ ਸਾਰਿਆਂ ਨੂੰ ਇੱਕੱਠੇ ਭਗਤੀ ਅਤੇ ਸਮਰਸਤਾ ਦੇ ਮਾਹੌਲ ਵਿੱਚ ਆਉਣ ਦਾ ਮੌਕਾ ਦਿੰਦਾ ਹੈ।
ਇਸ ਤੋਂ ਪਹਿਲਾਂ ਰਾਜਪਾਲ ਨੇ ਰਾਜ ਦੇ ਪ੍ਰਸਿੱਧ ਕਾਲੀਬਾੜੀ ਮੰਦਰ ਵਿਖੇ ਪੂਜਾ-ਅਰਚਨਾ ਕੀਤੀ ਅਤੇ ਭਗਤਾਂ ਵਿੱਚ ਫਲਹਾਰ ਵੰਡਿਆ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਜਾਨਕੀ ਸ਼ੁਕਲਾ ਅਤੇ ਰਾਜਪਾਲ ਦੇ ਸਕੱਤਰ ਸੀ.ਪੀ. ਵਰਮਾ ਵੀ ਹਾਜ਼ਰ ਸਨ।