07 ਫਰਵਰੀ 2026 ਅੱਜ ਦੀ ਆਵਾਜ਼
Health Desk: ਸਵੇਰ ਦੀ ਸ਼ੁਰੂਆਤ ਜੇਕਰ ਸਹੀ ਪੀਣ ਵਾਲੀ ਚੀਜ਼ ਨਾਲ ਕੀਤੀ ਜਾਵੇ ਤਾਂ ਪੂਰਾ ਦਿਨ ਤਾਜ਼ਗੀ, ਊਰਜਾ ਅਤੇ ਚੰਗੀ ਸਿਹਤ ਨਾਲ ਭਰਪੂਰ ਰਹਿੰਦਾ ਹੈ। ਪਰ ਹਰ ਸਿਹਤ ਸਮੱਸਿਆ ਲਈ ਇੱਕੋ ਜਿਹਾ ਮੌਰਨਿੰਗ ਡ੍ਰਿੰਕ ਫਾਇਦੇਮੰਦ ਨਹੀਂ ਹੁੰਦਾ। ਥਾਇਰਾਇਡ, ਸ਼ੂਗਰ, ਵਾਲਾਂ ਦੀ ਸਮੱਸਿਆ, ਸਕਿਨ ਗਲੋ, ਪੇਟ ਫੁੱਲਣਾ ਜਾਂ ਲੋ ਆਇਰਨ—ਹਰ ਇਕ ਲਈ ਵੱਖ-ਵੱਖ ਕੁਦਰਤੀ ਪੇਅ ਸਹਾਇਕ ਸਾਬਤ ਹੋ ਸਕਦੇ ਹਨ। ਇਹ ਡ੍ਰਿੰਕ ਸਿਰਫ਼ ਸਿਹਤ ਨੂੰ ਸਹਾਰਾ ਦੇਣ ਲਈ ਹਨ, ਕਿਸੇ ਵੀ ਬਿਮਾਰੀ ਦੀ ਦਵਾਈ ਦਾ ਬਦਲ ਨਹੀਂ। ਜੇਕਰ ਕੋਈ ਵਿਅਕਤੀ ਨਿਯਮਿਤ ਦਵਾਈ ਲੈ ਰਿਹਾ ਹੈ ਜਾਂ ਗਰਭਵਤੀ ਹੈ, ਤਾਂ ਇਨ੍ਹਾਂ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਥਾਇਰਾਇਡ ਦੀ ਸਮੱਸਿਆ ਲਈ ਅਲਸੀ ਦਾ ਪਾਣੀ ਲਾਭਦਾਇਕ ਮੰਨਿਆ ਜਾਂਦਾ ਹੈ, ਜੋ ਹਾਰਮੋਨ ਸੰਤੁਲਨ ਅਤੇ ਮੈਟਾਬੋਲਿਜ਼ਮ ਨੂੰ ਸਹਾਰਾ ਦਿੰਦਾ ਹੈ। ਡਾਇਬਟੀਜ਼ ਵਾਲਿਆਂ ਲਈ ਮੇਥੀ ਦਾ ਪਾਣੀ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਵਾਲਾਂ ਦੀ ਮਜ਼ਬੂਤੀ ਅਤੇ ਝੜਨ ਨੂੰ ਘਟਾਉਣ ਲਈ ਕਰੀ ਪੱਤਾ ਅਤੇ ਨਾਰੀਅਲ ਪਾਣੀ ਦਾ ਮਿਸ਼ਰਣ ਫਾਇਦੇਮੰਦ ਹੈ। ਸਕਿਨ ਨੂੰ ਨਿਖਾਰਨ ਲਈ ਗੁੰਮ ਗਰਮ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣਾ ਡਿਟੌਕਸ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਪੇਟ ਫੁੱਲਣ ਅਤੇ ਗੈਸ ਦੀ ਸਮੱਸਿਆ ਵਿੱਚ ਜੀਰਾ ਪਾਣੀ ਹਜ਼ਮ ਪ੍ਰਕਿਰਿਆ ਨੂੰ ਸੁਧਾਰਦਾ ਹੈ, ਜਦਕਿ ਲੋ ਆਇਰਨ ਵਾਲਿਆਂ ਲਈ ਚੁੱਕੰਦਰ ਅਤੇ ਅਨਾਰ ਦਾ ਰਸ ਹੀਮੋਗਲੋਬਿਨ ਵਧਾਉਣ ਵਿੱਚ ਸਹਾਇਕ ਹੁੰਦਾ ਹੈ।
ਇਨ੍ਹਾਂ ਮੌਰਨਿੰਗ ਡ੍ਰਿੰਕਸ ਨੂੰ ਸਵੇਰੇ ਉੱਠਦੇ ਹੀ, ਦੰਦ ਸਾਫ਼ ਕਰਨ ਤੋਂ ਬਾਅਦ ਅਤੇ ਨਾਸ਼ਤੇ ਤੋਂ 20–30 ਮਿੰਟ ਪਹਿਲਾਂ ਪੀਣਾ ਸਭ ਤੋਂ ਉਚਿਤ ਮੰਨਿਆ ਜਾਂਦਾ ਹੈ। ਧਿਆਨ ਰਹੇ ਕਿ ਇੱਕੋ ਸਮੇਂ ਕਈ ਡ੍ਰਿੰਕ ਨਾ ਮਿਲਾਏ ਜਾਣ, ਮਾਤਰਾ ਤੋਂ ਵੱਧ ਸੇਵਨ ਨਾ ਕੀਤਾ ਜਾਵੇ ਅਤੇ ਜੇਕਰ ਪੇਟ ਵਿੱਚ ਕੋਈ ਸਮੱਸਿਆ ਮਹਿਸੂਸ ਹੋਵੇ ਤਾਂ ਤੁਰੰਤ ਇਸਦਾ ਸੇਵਨ ਬੰਦ ਕਰ ਦਿੱਤਾ ਜਾਵੇ। ਨਿਯਮਿਤਤਾ, ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਇਹ ਕੁਦਰਤੀ ਡ੍ਰਿੰਕ ਹੌਲੀ-ਹੌਲੀ ਸਰੀਰ ‘ਤੇ ਸਕਾਰਾਤਮਕ ਅਸਰ ਦਿਖਾਉਂਦੇ ਹਨ।














