ਗੁਰਦਾਸਪੁਰ, 8 ਮਈ 2025 Aj Di Awaaj
ਭਾਰਤੀ ਫ਼ੌਜ ਵੱਲੋਂ ਅਗਨੀਵੀਰ ਦੀ ਭਰਤੀ ਲਈ ਕਾਮਨ ਐਂਟਰੈਂਸ ਪ੍ਰੀਖਿਆ (ਸੀ.ਈ.ਈ.) 2025 ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਅਸਿਸਟੈਂਟ, ਟਰੇਡਮੈਨ, ਜੇ.ਸੀ.ਓ. ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 25.04.2025 ਤੱਕ ਸੀ। ਅਗਨੀਵੀਰ ਦੀ ਭਰਤੀ ਲਈ ਮੁਫ਼ਤ ਲਿਖਤੀ ਇਮਤਿਹਾਨ ਦੀ ਕੋਚਿੰਗ ਮੁਹੱਈਆ ਕਰਵਾਉਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ਓ. ਡੀ.ਬੀ.ਈ.ਈ. ਗੁਰਦਾਸਪੁਰ, ਆਈ.ਏ.ਐੱਸ. ਸ੍ਰੀ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਕ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਸੀ.ਈ.ਓ. ਡੀ.ਬੀ.ਈ.ਈ ਗੁਰਦਾਸਪੁਰ ਨੇ ਦੱਸਿਆ ਕਿ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਲਿਖਤੀ ਇਮਤਿਹਾਨ ਦੀ ਕੋਚਿੰਗ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਕਰਵਾਈ ਜਾਵੇਗੀ। ਅਗਨੀਵੀਰ ਦੀ ਭਰਤੀ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਮਿਤੀ 12.05.2025 ਨੂੰ ਕੀਤੀ ਜਾਵੇਗੀ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕੋਚਿੰਗ ਕਲਾਸਾਂ ਦਾ ਸਮਾਂ ਸਵੇਰੇ 10:00 ਤੋਂ ਦੁਪਹਿਰ 02:00 ਵਜੇ ਤੱਕ ਅਤੇ ਸਕੂਲ ਆਫ਼ ਏਮਿਨੇਸ, ਬਟਾਲਾ ਵਿਖੇ ਦੁਪਹਿਰ 02:00 ਵਜੇ ਤੋਂ ਸ਼ਾਮ 05:00 ਵਜੇ ਤੱਕ ਦਾ ਹੋਵੇਗਾ। ਇਮਤਿਹਾਨ ਦੇ ਵਿਸ਼ੇ ਦਸਵੀਂ ਪੱਧਰ ਤੱਕ ਸਾਇੰਸ, ਮੈਥ ਅਤੇ ਆਮ ਗਿਆਨ ਹਨ ਅਤੇ ਵਿਸ਼ਾ ਮਾਹਿਰਾਂ ਵੱਲੋਂ ਇਸ ਸਬੰਧੀ ਤਿਆਰੀ ਕਰਵਾਈ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰਤੀ ਲਈ ਫੇਸ -1 ਲਿਖਤੀ ਪ੍ਰੀਖਿਆ ਜੂਨ 2025 ਦੇ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਲਈ ਜਾਵੇਗੀ ਅਤੇ ਫੇਸ-2 ਫਿਜ਼ੀਕਲ ਰੈਲੀ ਅਗਸਤ 2025 ਤੋਂ ਲੈ ਕੇ ਅਕਤੂਬਰ 22025 ਦੇ ਦਰਮਿਆਨ ਹੋਵੇਗੀ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੌਜਵਾਨਾਂ ਨੇ ਅਗਨੀਵੀਰ ਦੀ ਭਰਤੀ ਲਈ ਆਨਲਾਈਨ ਅਪਲਾਈ ਕੀਤਾ ਹੈ, ਉਹ ਨਿਰਧਾਰਿਤ ਮਿਤੀ ਅਤੇ ਸਥਾਨਾਂ ਤੇ ਸਮੇਂ ਸਿਰ ਸੰਸਥਾ ਵਿਖੇ ਪਹੁੰਚ ਕੇ ਮੁਫ਼ਤ ਕੋਚਿੰਗ ਕਲਾਸਾਂ ਲਗਾ ਸਕਦੇ ਹਨ । ਵਧੇਰੀ ਜਾਣਕਾਰੀ ਲਈ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰਬਰ-217, ਬਲਾਕ ਬੀ, ਡੀ.ਸੀ ਦਫ਼ਤਰ, ਨੇੜੇ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ ਨਿੱਜੀ ਤੌਰ ‘ਤੇ ਪਹੁੰਚ ਕੇ ਮੁਫ਼ਤ ਕੋਚਿੰਗ ਕਲਾਸਾਂ ਸਬੰਧੀ ਆਪਣੇ ਆਪ ਨੂੰ ਰਜਿਸਟਰ ਕਰਵਾਉਣ।
