ਆਰਮੀ ਭਰਤੀ ਲਿਖਤੀ ਇਮਤਿਹਾਨ ਦੀ ਮੁਫ਼ਤ ਤਿਆਰੀ ਜੂਨ 2025 ਵਿੱਚ: ਡਿਪਟੀ ਕਮਿਸ਼ਨਰ

90

 ਤਰਨ ਤਾਰਨ, 16 ਮਈ 2025 Aj Di Awaaj

ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ, ਵਲੋਂ ਜਿਲ੍ਹੇ ਦੇ ਨੋਜ਼ਵਾਨਾਂ ਨੂੰ ਕਿਹਾ ਗਿਆ, ਕਿ ਜਿਨ੍ਹਾ ਨੇ ਆਰਮੀ ਭਰਤੀ ਰੈਲੀ-2025 ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਉਹਨਾ ਦਾ  ਲਿਖਤੀ ਪੇਪਰ ਮਹੀਨਾ ਜੂਨ-2025 ਵਿੱਚ ਹੋਣ ਦੀ ਉਮੀਦ ਹੈ।

  ਜੋ ਪ੍ਰਾਰਥੀ ਇਸ ਭਰਤੀ ਦੇ ਲਿਖਤੀ ਟੈਸਟ ਦੀ  ਮੁਫਤ ਕੋਚਿੰਗ ਦੇ ਚਾਹਵਾਨ ਹਨ, ਉਹ ਆਪਣਾ ਨਾਮ ਇਸ ਲਿੰਕ https://tinyurl.com/army2025 ਤੇ ਦਰਜ ਕਰਵਾ ਸਕਦੇ ਹਨ , ਜਿਲ੍ਹਾ ਪ੍ਰਸ਼ਾਸਨ, ਜਿਲ੍ਹਾ ਰੋਜਗਾਰ ਬਿਉਰੋ ਅਤੇ ਜਿਲ੍ਹਾ ਸਿੱਖਿਆ ਦਫਤਰ ਦੇ ਸਹਿਯੋਗ ਨਾਲ ਆਰਮੀ ਦੀ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਮੁਫਤ ਕਰਵਾਈ ਜਾ ਰਹੀ ਹੈ।

ਇਸ ਸਬੰਧੀ ਸ਼੍ਰੀ ਵਿਕਰਮ ਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਤਰਨ ਤਾਰਨ ਦੇ ਨੋਜਵਾਨਾਂ ਵਲੋਂ ਹਮੇਸ਼ਾ ਆਰਮੀ ਭਰਤੀ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਗਿਆ ਹੈ, ਆਰਮੀ ਵਿੱਚ ਭਰਤੀ ਹੋਣ ਦੇ ਚਾਹਵਾਨ ਨੋਜਵਾਨ ਜਿਨ੍ਹਾ ਨੇ ਆਰਮੀ ਦੀ ਭਰਤੀ ਲਈ ਅਪਲਾਈ ਕੀਤਾ ਹੈ।

 ਉਹ ਨੋਜਵਾਨ ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਦੇ ਹੈਲਪ ਲਾਈਨ ਨੰਬਰ 77173-97013  ਜਾਂ ਸੀ-ਪਾਈਟ ਕੈਂਪ ਪੱਟੀ ਦੇ ਹੈਲਪ ਲਾਈਨ ਨੰਬਰ 97818-91928 ਅਤੇ 98760-30372 ਤੇ ਸੰਪਰਕ ਕਰ ਸਕਦੇ ਹਨ।