ਪੰਜਾਬ ‘ਚ ਕੈਂਸਰ ਮਰੀਜ਼ਾਂ ਲਈ ਮੁਫ਼ਤ PET ਸਕੈਨ ਦੀ ਸੇਵਾ: ਸਿਹਤ ਮੰਤਰੀ

4

ਮੋਹਾਲੀ: 31 July 2025 AJ DI Awaaj

Punjab Desk : ਪੰਜਾਬ ਸਰਕਾਰ ਨੇ ਕੈਂਸਰ ਪੀੜਤਾਂ ਲਈ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਆਉਣ ਵਾਲੇ 3-4 ਮਹੀਨਿਆਂ ਵਿੱਚ ਸੂਬੇ ‘ਚ PET ਸਕੈਨ ਦੀ ਸੇਵਾ ਮੁਫ਼ਤ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਕਦਮ ਸਿਹਤ ਖੇਤਰ ‘ਚ ਚਲ ਰਹੇ ਸੁਧਾਰਾਂ ਦੀ ਲੜੀ ਦਾ ਹਿੱਸਾ ਹੈ। PET ਸਕੈਨ (ਪੋਜ਼ੀਟਰੋਨ ਐਮੀਸ਼ਨ ਟੋਮੋਗ੍ਰਾਫੀ) ਇੱਕ ਅਧੁਨਿਕ ਇਮੇਜਿੰਗ ਤਕਨੀਕ ਹੈ ਜੋ ਸਰੀਰ ਦੇ ਅੰਦਰੂਨੀ ਅੰਗਾਂ ਦੀ ਕਾਰਗੁਜ਼ਾਰੀ ਅਤੇ ਕੈਂਸਰ ਦੇ ਫੈਲਾਅ ਦੀ ਪੂਰੀ ਜਾਂਚ ਕਰਨ ਵਿੱਚ ਸਹਾਇਕ ਹੁੰਦੀ ਹੈ।

ਡਾ. ਬਲਬੀਰ ਸਿੰਘ ਅਨੁਸਾਰ, ਇਸ ਸਮੇਂ PET ਸਕੈਨ ਦੀ ਲਾਗਤ ਕਾਫ਼ੀ ਉੱਚੀ ਹੋਣ ਕਾਰਨ ਆਮ ਮਰੀਜ਼ ਲਈ ਇਹ ਕਰਵਾਉਣਾ ਮੁਸ਼ਕਲ ਹੁੰਦਾ ਹੈ। ਪਰ ਹੁਣ ਇਹ ਸੇਵਾ ਮੁਫ਼ਤ ਹੋਣ ਨਾਲ ਨਾਂ ਸਿਰਫ਼ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਉਪਲਬਧ ਹੋਵੇਗੀ, ਸਗੋਂ ਇਲਾਜ ਦੀ ਕੁਆਲਟੀ ਵੀ ਬੇਹਤਰ ਹੋਏਗੀ।

ਇਹ ਕਦਮ ਪੰਜਾਬ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਕ ਨਵੇਂ ਦੌਰ ਵੱਲ ਲੈ ਕੇ ਜਾਵੇਗਾ ਅਤੇ ਆਮ ਲੋਕਾਂ ਲਈ ਇਲਾਜ ਨੂੰ ਆਸਾਨ ਤੇ ਪਹੁੰਚਯੋਗ ਬਣਾਏਗਾ।