ਪਿੰਡ ਸਾਬੂਆਣਾ ਜਿਲ੍ਹਾ ਫਾਜਿਲਕਾ ਵਿਖੇ ਮੁਫਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ

50

ਫਾਜ਼ਿਲਕਾ 28 ਮਈ 2025 Aj Di Awaaj

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ, ਫਰੀਦਕੋਟ ਅਧੀਨ ਚਲ ਰਹੇ ਟਰਸ਼ਰੀ ਕੈਂਸਰ ਕੇਅਰ ਸੈਂਟਰ, ਫਾਜਿਲਕਾ ਵੱਲੋਂ ਪਿੰਡ ਸਾਬੂਆਣਾ ਜਿਲ੍ਹਾ ਫਾਜਿਲਕਾ ਵਿਖੇ ਮੁਫਤ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਚੈੱਕ-ਅੱਪ ਕੀਤਾ ਗਿਆ। ਇਸ ਕੈਂਪ ਦੌਰਾਨ ਹਸਪਤਾਲ ਦੇ ਇੰਚਾਰਜ ਡਾ. ਸੁਮਿਤ ਕਟਾਰੀਆ ਵੱਲੋਂ ਸ਼ੂਗਰ /ਬੀ.ਪੀ. ਦੇ ਮਰੀਜਾ ਦਾ, ਡਾ. ਪੂਨਮ ਸ਼ਹਰ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ, ਡਾ ਲਵਿਸ਼ ਗੁਲਬੱਧਰ ਵੱਲੋਂ ਹੱਡੀਆਂ ਅਤੇ ਜੋੜ੍ਹਾ ਦੇ ਮਰੀਜਾ ਦਾ ਅਤੇ ਡਾ. ਸ਼ਿਵਾਨਗੀ ਖੁੰਗਰ ਵੱਲੋਂ ਔਰਤਾਂ ਦੇ ਰੋਗਾਂ ਦੇ ਮਰੀਜਾ ਦਾ ਫਰੀ ਚੈੱਕ-ਅੱਪ ਕੀਤਾ ਗਿਆ।

ਇਸ ਕੈਂਪ ਵਿੱਚ ਪਿੰਡ ਸਾਬੂਆਣਾ ਅਤੇ ਨਾਲ ਲੱਗਦੇ ਵੱਖ ਵੱਖ ਪਿੰਡਾਂ ਵਿੱਚੋਂ ਪੁੱਜੇ 100 ਤੋਂ ਵੱਧ ਮਰੀਜ਼ਾਂ ਨੇ ਇਸ ਮੈਡੀਕਲ ਕੈਂਪ ਦਾ ਲਾਭ ਉਠਾਇਆ। ਕੈਂਪ ਦੌਰਾਨ ਮਰੀਜਾ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਯੂਨੀਵਰਸਿਟੀ ਵੱਲੋਂ ਭੇਜੀ ਗਈ ਮੋਬਾਇਲ ਕੈਂਸਰ ਖੋਜ ਵੈਨ, ਜਿਸ ਵਿੱਚ 25 ਤੋਂ ਵੱਧ ਕੈਂਸਰ ਸਬੰਧੀ ਟੈਸਟ ਕੈਂਸਰ ਵੈਨ ਵਿੱਚ ਲੱਗੀਆਂ ਨਵੀਂ ਤਕਨੀਕ ਦੀਆਂ ਮਸ਼ੀਨਾਂ ਰਾਹੀਂ ਮੌਕੇ ਤੇ ਹੀ ਕੀਤੇ ਗਏ।

ਇਸ ਮੌਕੇ ਫਾਜਿਲਕਾ ਦੇ ਐਮ.ਐਲ.ਏ. ਮਾਣਯੋਗ ਨਰਿੰਦਰਪਾਲ ਸਿੰਘ ਸਵਨਾ ਦੀ ਧਰਮ ਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁਖਾ ਸਵਨਾ ਵੱਲੋਂ ਕੈਂਪ ਤੇ ਪੁੱਜ ਕੇ ਟਰਸ਼ਰੀ ਕੈਂਸਰ ਕੇਅਰ ਸੈਂਟਰ, ਫਾਜਿਲਕਾ ਦੀ ਸਮੂਹ ਟੀਮ ਦੀ ਹੌਸਲਾ-ਅਫਜਾਈ ਕੀਤੀ ਅਤੇ ਸਮੂਹ ਟੀਮ ਨੂੰ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾ. ਸੁਮਿਤ ਕਟਾਰੀਆ, ਇੰਚਾਰਜ ਟਰਸਰੀ ਕੈਂਸਰ ਕੇਅਰ ਸੈਂਟਰ, ਫਾਜਿਲਕਾ, ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵੱਲੋਂ ਫਾਜਿਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਸਿਹਤ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।

ਕੈਂਪ ਦੋਰਾਨ ਪਿੰਡ ਸਾਬੂਆਣਾ ਦੇ ਸਰਪੰਚ ਸੰਜੂ ਕੁਮਾਰ ਧਾਮੂ, ਪੰਚਾਇਤ ਮੈਂਬਰ ਕਿਸ਼ੋਰ ਲਾਲ, ਮੁਕੇਸ਼ ਕੁਮਾਰ, ਸੰਦੀਪ ਸਿੰਘ ਅਤੇ ਕਮਿਊਨਟੀ ਹੈਲਥ ਅਫ਼ਸਰ ਗੁਰਪ੍ਰੀਤ ਸਿੰਘ, ਮੁਕੇਸ਼ ਕੁਮਾਰ ਹੈਲਥ ਵਰਕਰ ਨੇ ਟੀਮ ਦਾ ਸਹਿਯੋਗ ਦਿੱਤਾ। ਇਸ ਮੋਕੇ ਤੇ ਟਰਸਰੀ ਕੈਂਸਰ ਕੇਅਰ ਸੈਂਟਰ ਵੱਲੋਂ ਸ੍ਰੀ ਪ੍ਰਦੀਪ ਸਿਡਾਨਾ ਸੁਪਰਡੈਂਟ ਸ੍ਰੀਮਤੀ ਗੁਰਪ੍ਰੀਤ ਕੌਰ ਨਰਸਿੰਗ ਸਿਸਟਰ, ਸ੍ਰੀਮਤੀ ਕੰਵਲਜੀਤ ਕੌਰ ਰੇਡੀਓਗਰਾਫ਼ਰ, ਸਟਾਫ਼ ਨਰਸਾਂ ਸ੍ਰੀ ਰਜਤ ਕੁਮਾਰ, ਸ੍ਰੀ ਗੁਰਦੀਪ ਸਿੰਘ, ਸ੍ਰੀਮਤੀ ਅਨੂ ਰਾਣੀ, ਸ੍ਰੀਮਤੀ ਪ੍ਰਿਯੰਕਾ ਰਾਣੀ, ਸ੍ਰੀ ਗੁਲਾਬ ਸਿੰਘ ਅਤੇ ਸ੍ਰੀਮਤੀ ਸੁਨਿਤਾ ਰਾਣੀ ਸੀ ਜੋਹਨ,ਲੈਬ ਟੈਕਨਿਸ਼ਨ ਅਤੇ ਹੋਰ ਸਟਾਫ ਵੀ ਮੌਜੂਦ ਸਨ।