ਹਰਲਾਲਪੁਰ 05 Jan 2026 AJ DI Awaaj
Punjab Desk : ਹਰਲਾਲਪੁਰ ਪਿੰਡ, ਜੰਡਪੁਰ ਰੋਡ ਖਰੜ ਵਿੱਚ ਆਈਆਈਸਾਈਟ ਚੈਰੀਟੇਬਲ ਆਈ ਹਸਪਤਾਲ, ਨਿਊ ਸੱਨੀ ਐਨਕਲੇਵ, ਸੈਕਟਰ 123 ਖਰੜ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਡਾ. ਨਿਮਿਸ਼ਾ ਨਾਗਪਾਲ ਦੀ ਅਗਵਾਈ ਹੇਠ ਕਰਵਾਇਆ ਗਿਆ।
ਕੈਂਪ ਦੌਰਾਨ ਪਿੰਡ ਦੇ ਲੋਕਾਂ ਦੀ ਮੁਫ਼ਤ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਮਾਹਰ ਸਲਾਹ ਦਿੱਤੀ ਗਈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ। ਆਯੋਜਕਾਂ ਨੇ ਦੱਸਿਆ ਕਿ ਲੋਕਾਂ ਵਿੱਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਸਮੇਂ-ਸਿਰ ਬਿਮਾਰੀਆਂ ਦੀ ਪਛਾਣ ਲਈ ਅਜੇਹੇ ਕੈਂਪ ਅੱਗੇ ਵੀ ਲਗਾਏ ਜਾਂਦੇ ਰਹਿਣਗੇ।














