ਅੱਜ ਦੀ ਆਵਾਜ਼ | 11 ਅਪ੍ਰੈਲ 2025
ਅੰਬਾਲਾ, ਹਰਿਆਣਾ: ਅੰਬਾਲਾ ਤੋਂ ਇੱਕ ਨਵਾਂ ਠੱਗੀ ਦਾ ਕੇਸ ਸਾਹਮਣੇ ਆਇਆ ਹੈ, ਜਿੱਥੇ 10ਵੀਂ ਜਮਾਤ ਦੇ ਵਿਦਿਆਰਥੀ ਨਾਲ ਕ੍ਰਿਕਟ ਟ੍ਰਾਇਲ ਵਿੱਚ ਸ਼ਾਮਿਲ ਕਰਵਾਉਣ ਦੇ ਨਾਂ ‘ਤੇ ₹1 ਲੱਖ ਦੀ ਠੱਗੀ ਕੀਤੀ ਗਈ।
ਵਿਦਿਆਰਥੀ ਯਸ਼ ਦੇ ਪਿਤਾ ਪ੍ਰਵੀਨ ਨੇ ਦੱਸਿਆ ਕਿ ਇੱਕ ਅਣਜਾਣ ਵਿਅਕਤੀ ਨੇ ਆਪਣੇ ਆਪ ਨੂੰ ਬੀਸੀਸੀਆਈ (BCCI) ਦਾ ਅਧਿਕਾਰੀ ਦੱਸ ਕੇ ਫੋਨ ਕੀਤਾ। ਉਸਨੇ ਯਸ਼ ਨੂੰ ਕਿਹਾ ਕਿ ਤੌ ਦੇਵੀ ਲਾਲ ਸਟੇਡੀਅਮ, ਪੰਚਕੂਲਾ ਵਿੱਚ 14 ਸਾਲ ਤੋਂ ਛੋਟੇ ਉਮੀਦਵਾਰਾਂ ਲਈ ਟ੍ਰਾਇਲ ਕਰਵਾਏ ਜਾ ਰਹੇ ਹਨ। ਰਜਿਸਟ੍ਰੇਸ਼ਨ ਦੀ ਫੀਸ ਵਜੋਂ ਪਹਿਲਾਂ ₹1500 ਮੰਗੇ ਗਏ, ਜੋ ਗੂਗਲ ਪੇ ਰਾਹੀਂ ਭੇਜ ਦਿੱਤੇ ਗਏ।
ਠੱਗੀ ਲਈ ਵਰਤਿਆ ਗਿਆ ਓਟੀਪੀ
ਇਸ ਤੋਂ ਬਾਅਦ, ਠੱਗ ਨੇ ਯਸ਼ ਤੋਂ ਇਕ ਓਟੀਪੀ ਮੰਗਿਆ ਜੋ ਉਸਨੇ ਦੇ ਦਿੱਤਾ। ਥੋੜੀ ਦੇਰ ਬਾਅਦ, ਜਦੋਂ ਪਿਤਾ ਨੇ ਬੈਂਕ ਖਾਤਾ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਖਾਤੇ ਵਿੱਚੋਂ ₹1 ਲੱਖ ਗਾਇਬ ਹਨ। ਤੁਰੰਤ ਪੁਲਿਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ ਗਈ। ਹੁਣ ਪੁਲਿਸ ਵੱਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਦੋਸ਼ੀ ਦੀ ਪਛਾਣ ਖਾਤੇ ਦੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
