ਸਾਬਕਾ AAG ਦੀ ਪਤਨੀ ਕ*ਤਲ ਕੇਸ: ਨੌਕਰ ਨਿਕਲਿਆ ਮਾਸਟਰਮਾਈਂਡ

51

ਮੋਹਾਲੀ 02 Jan 2026 AJ DI Awaaj

Punjab Desk : ਮੋਹਾਲੀ ਵਿੱਚ ਪਿਛਲੇ ਦਿਨੀਂ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ (AAG) ਦੀ ਪਤਨੀ ਅਸ਼ੋਕ ਕੁਮਾਰੀ ਗੋਇਲ ਦੇ ਕ*ਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਘਿਨੌਣੀ ਵਾਰਦਾਤ ਦਾ ਮੁੱਖ ਸਾਜ਼ਿਸ਼ਕਰਤਾ ਘਰ ਵਿੱਚ ਕੰਮ ਕਰਨ ਵਾਲਾ ਨੌਕਰ ਹੀ ਸੀ।

ਇਹ ਕ*ਤਲ ਮੋਹਾਲੀ ਦੇ ਪੌਸ਼ ਇਲਾਕੇ ਫੇਜ਼-5 ਵਿੱਚ ਵਾਪਰਿਆ ਸੀ। ਮੋਹਾਲੀ ਪੁਲਿਸ ਮੁਤਾਬਕ ਨੌਕਰ ਨੇ ਆਪਣੇ ਰਿਸ਼ਤੇਦਾਰਾਂ ਅਤੇ ਸਾਥੀਆਂ ਨਾਲ ਮਿਲ ਕੇ ਇਸ ਕਤ*ਲ ਦੀ ਪੂਰੀ ਯੋਜਨਾ ਬਣਾਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨੀਜਨਕ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਨੌਕਰ ਨੂੰ ਘਰ ਅੰਦਰ ਕੁਰਸੀ ਨਾਲ ਬੰਨ੍ਹਿਆ ਹੋਇਆ ਦਿਖਾਇਆ ਗਿਆ ਸੀ, ਪਰ ਜਾਂਚ ਵਿੱਚ ਉਹੀ ਇਸ ਕਤ*ਲ ਕਾਂਡ ਦਾ ਮਾਸਟਰਮਾਈਂਡ ਨਿਕਲਿਆ।

ਪੁਲਿਸ ਨੇ ਦੱਸਿਆ ਕਿ ਅਸ਼ੋਕ ਕੁਮਾਰੀ ਗੋਇਲ ਦਾ ਕ*ਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਪਹਿਲਾਂ ਹੀ ਨੌਕਰ ‘ਤੇ ਸ਼ੱਕ ਜਤਾਇਆ ਜਾ ਰਿਹਾ ਸੀ, ਜੋ ਹੁਣ ਜਾਂਚ ਵਿੱਚ ਸਹੀ ਸਾਬਤ ਹੋ ਗਿਆ ਹੈ। ਪੁਲਿਸ ਹਿਰਾਸਤ ਦੌਰਾਨ ਨੌਕਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮਾਂ ਨੂੰ ਘਰ ਵਿੱਚ ਦਾਖਲ ਹੁੰਦੇ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਵੇਖਿਆ ਗਿਆ ਹੈ। ਕ*ਤਲ ਤੋਂ ਬਾਅਦ ਮੁਲਜ਼ਮਾਂ ਵੱਲੋਂ ਘਰ ਵਿੱਚ ਵੱਡੀ ਲੁੱਟ ਵੀ ਕੀਤੀ ਗਈ, ਜਿਸ ਦੌਰਾਨ ਕਰੀਬ 40 ਤੋਲੇ ਸੋਨਾ ਅਤੇ ਲਗਭਗ 8.5 ਲੱਖ ਰੁਪਏ ਨਕਦ ਲੈ ਕੇ ਉਹ ਫਰਾਰ ਹੋ ਗਏ।

ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼*ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।