ਵਾਰਡਾਂ ਵਿਚ ਰੋਜਾਨਾ ਪੱਧਰ ਤੇ ਕਰਵਾਈ ਜਾ ਰਹੀ ਹੈ ਫੋਗਿੰਗ

47
ਅਬੋਹਰ 25 ਸਤੰਬਰ 2025 AJ Di Awaaj
Punjab Desk : ਨਗਰ ਨਿਗਮ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰੇਸ਼ਾਂ ਹੇਠ ਨਗਰ ਨਿਗਮ ਅਬੋਹਰ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ, ਪਾਰਕਾਂ, ਕਾਲਜਾਂ ਅਤੇ ਸਕੂਲਾਂ ਵਿੱਚ ਰੋਜਾਨਾ ਪੱਧਰ ਤੇ ਫੋਗਿੰਗ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ1,2,3,4, ਬਾਜ਼ਾਰ ਨੰਬਰ 11 ਤੇ 12, ਨਗਰ ਨਿਗਮ ਦਫਤਰ ਨਹਿਰੂ ਪਾਰਕ, ਡੀਏਵੀ ਕਾਲਜ ਡੀਏਵੀ ਸਕੂਲ ਤੇ ਹੋਰਨਾ ਜਨਤਕ ਥਾਵਾਂ ਲਗਾਤਾਰ ਸਟਾਫ ਵੱਲੋਂ ਫੋਗਿੰਗ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਮਲੇਰੀਆ ਚਿਕਨਗੁਣੀਆ ਆਦਿ ਬਿਮਾਰੀਆਂ ਦਾ ਪਸਾਰ ਨਾ ਹੋਵੇ ਤੇ ਸ਼ਹਿਰ ਦੇ ਵਸਨੀਕਾਂ ਨੂੰ ਤੰਦਰੁਸਤ ਰੱਖਿਆ ਜਾ ਸਕੇ|
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਪਾਣੀ ਨਾ ਖੜ੍ਹਾਂ ਹੋਣ ਦਿੱਤਾ ਜਾਵੇ|