ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ ‘ਤੇ ਫਾਇਰਿੰਗ, ਵੀਡੀਓ ਆਈ ਸਾਹਮਣੇ

11

10 July 2025 Aj DI Awaaj

National Desk : ਕਾਮੇਡੀ ਕਿੰਗ ਕਪਿਲ ਸ਼ਰਮਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਵੱਲੋਂ ਖੋਲ੍ਹੇ ਗਏ “Kap’s Café” ਉੱਤੇ ਫਾਇ*ਰਿੰਗ ਹੋਣ ਦੀ ਪੁਸ਼ਟੀ ਹੋਈ ਹੈ।

ਕੈਫੇ ‘ਤੇ ਹੋਈ ਗੋਲੀ*ਬਾ*ਰੀ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਕੁਝ ਅਣਪਛਾਤੇ ਲੋਗ ਕੈਫੇ ਅਤੇ ਨੇੜਲੇ ਇਲਾਕੇ ਵਿੱਚ ਗੋ*ਲੀਆਂ ਚਲਾਂਦੇ ਨਜ਼ਰ ਆ ਰਹੇ ਹਨ। ਇਹ ਕੈਫੇ ਹਾਲ ਹੀ ਵਿੱਚ ਖੋਲ੍ਹਿਆ ਗਿਆ ਸੀ ਅਤੇ ਇਹ ਸਰੀ ਦੇ ਮੱਧ ਵਿਚ ਸਥਿਤ ਹੈ, ਜਿੱਥੇ ਦੱਖਣ ਏਸ਼ੀਆਈ ਭਾਈਚਾਰਾ ਵੱਡੀ ਗਿਣਤੀ ਵਿੱਚ ਵੱਸਦਾ ਹੈ।

ਜਾਣਕਾਰੀ ਮੁਤਾਬਕ, ਨਾ ਸਿਰਫ ਕੈਫੇ, ਸਗੋਂ ਨੇੜਲੇ ਹੋਰ ਇਮਾਰਤਾਂ ਉੱਤੇ ਵੀ ਗੋ*ਲੀਬਾਰੀ ਕੀਤੀ ਗਈ। ਮੁੰਬਈ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ।

ਫਿਲਹਾਲ ਕਪਿਲ ਸ਼ਰਮਾ ਵਲੋਂ ਇਸ ਘਟਨਾ ‘ਤੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।