ਪੰਜਵਾਂ ਆਯੂਸ਼ ਮੈਡੀਕਲ ਕੈਂਪ ਸ਼ਹੀਦ ਭਗਤ ਸਿੰਘ ਪਾਰਕ ਤਲਵੰਡੀ ਭਾਈ ਵਿਖੇ ਆਯੋਜਿਤ

41
ਤਲਵੰਡੀ (ਫ਼ਿਰੋਜ਼ਪੁਰ), 8 ਅਗਸਤ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਵੀ ਕੁਮਾਰ ਡੂਮਰਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰਹਿਮਾਨ ਦੀ ਯੋਗ ਅਗਵਾਈ ਹੇਠ ਪੰਜਵਾਂ ਆਯੂਸ਼ ਕੈਂਪ, ਸ਼ਹੀਦ ਭਗਤ ਸਿੰਘ ਪਾਰਕ ਤਲਵੰਡੀ ਭਾਈ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾਕਟਰ ਰਾਕੇਸ਼ ਗਰੋਵਰ , ਡਾਕਟਰ ਸੁਮਨ ਧੰਜੂ ,ਡਾਕਟਰ ਪ੍ਰਵੀਨ ਰਾਣਾ, ਡਾਕਟਰ ਸੁਮਿਤ ਮੋਂਗਾ, ਆਯੁਰਵੈਦਿਕ ਮੈਡੀਕਲ ਅਫ਼ਸਰ ਅਤੇ ਡਾਕਟਰ ਸਤਨਾਮ ਸਿੰਘ ਗਿੱਲ ਹੋਮਿਓਪੈਥਿਕ ਮੈਡੀਕਲ ਅਫ਼ਸਰ ਵੱਲੋਂ ਇਲਾਕੇ ਭਰ ਤੋਂ ਆਏ 409 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੈਡਮ ਲਿੰਦੀਆ ਜੀ.ਏ.ਸੀ. (ਯੂ. ਟੀ. ) ਫਿਰੋਜ਼ਪੁਰ ਸ਼ਾਮਿਲ ਹੋਏ।
ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਮਾਹਰ ਡਾਕਟਰਾਂ ਦੇ ਨਾਲ-ਨਾਲ ਮੈਡੀਕਲ ਟੀਮ , ਉਪਵੈਦ ਰਮਨਦੀਪ ਸਿੰਘ ਉਪਵੈਦ ਕਿੰਦਰ ਕੌਰ, ਬਲਜੀਤ ਸਿੰਘ , ਵਿਕਾਸ ਹੋਮਿਓਪੈਥਿਕ ਡਿਸਪੈਂਸਰ ਸ਼ਾਮਿਲ ਰਹੇ।